ਰੀਮਡੇਸਿਵਿਰ ਇੰਜੈਕਸ਼ਨ ਦੀ ਕਾਲਾ ਬਾਜ਼ਾਰੀ, ਸ਼ੀਸ਼ੀਆਂ 'ਚ ਪਾਣੀ ਭਰ ਕੇ ਵਸੂਲੇ 7,000 ਰੁਪਏ

News18 Punjabi | News18 Punjab
Updated: April 24, 2021, 7:50 PM IST
share image
ਰੀਮਡੇਸਿਵਿਰ ਇੰਜੈਕਸ਼ਨ ਦੀ ਕਾਲਾ ਬਾਜ਼ਾਰੀ, ਸ਼ੀਸ਼ੀਆਂ 'ਚ ਪਾਣੀ ਭਰ ਕੇ ਵਸੂਲੇ 7,000 ਰੁਪਏ
ਰੀਮਡੇਸਿਵਿਰ ਇੰਜੈਕਸ਼ਨ ਦੀ ਕਾਲਾ ਬਾਜ਼ਾਰੀ, ਸ਼ੀਸ਼ੀਆਂ 'ਚ ਪਾਣੀ ਭਰ ਕੇ ਵਸੂਲੇ 7,000 ਰੁਪਏ

  • Share this:
  • Facebook share img
  • Twitter share img
  • Linkedin share img
ਗੁਜਰਾਤ ਦੇ ਸੂਰਤ ਵਿਚਰੀਮਡੇਸਿਵਿਰ  ਇੰਜੈਕਸ਼ਨ (Remdesivir Injection) ਦੀ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਰਥਾਨਾ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਲਾ ਬਾਜ਼ਾਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸਥਾਨਕ ਲੋਕਾਂ ਨੇ ਉਸ ਨੂੰ ਨਕਲੀ ਦਵਾਈ ਵੇਚਣ ਦੇ ਦੋਸ਼ ਵਿਚ ਇਥੇ ਯੋਗੀ ਚੌਕ ਉਤੇ ਕਾਬੂ ਕੀਤਾ ਸੀ। ਮੁਲਜ਼ਮ ਨੇ ਕਥਿਤ ਤੌਰ ਉਤੇ ਬੁੱਧਵਾਰ ਨੂੰ 7,000 ਰੁਪਏ ਵਿਚ ਛੇ ਨਕਲੀ ਦਵਾਈ ਦੀਆਂ ਸ਼ੀਸ਼ੀਆਂ ਵੇਚਿਆਂ ਸਨ।

ਪੀੜਤ ਪਰਿਵਾਰ ਨੇ ਮੁਲਜ਼ਮ ਨੂੰ ਉਸ ਵੇਲੇ ਫੜ ਲਿਆ ਜਦੋਂ ਉਹ ਵੀਰਵਾਰ ਨੂੰ ਟੀਕੇ ਦੀਆਂ ਸ਼ੀਸ਼ੀਆਂ ਵਾਪਸ ਲੈਣ ਆਇਆ ਸੀ। ਉਸ ਨੂੰ ਇੰਜੈਕਸ਼ਨ ਦੀਆਂ ਸ਼ੀਸ਼ੀਆਂ ਸਮੇਤ ਸਰਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਪੁਲਿਸ ਨੇ ਪੀੜਤ ਪਰਿਵਾਰ ਨੂੰ ਦੱਸਿਆ ਕਿ ਸ਼ੀਸ਼ੀਆਂ ਦੀ ਸਪੁਰਦਗੀ ਉਮਰਾ ਥਾਣੇ ਦੇ ਖੇਤਰ ਵਿੱਚ ਦਿੱਤੀ ਗਈ ਸੀ, ਇਸ ਮਾਮਲੇ ਵਿੱਚ ਉਥੇ ਸ਼ਿਕਾਇਤ ਦਰਜ ਕਰਵਾਈ ਜਾਵੇ।

ਜਿਗਨੇਸ਼ ਅਤੇ ਉਸ ਦਾ ਪਰਿਵਾਰ ਸ਼ਿਕਾਇਤ ਦਰਜ ਕਰਾਉਣ ਲਈ ਉਮਰਾ ਥਾਣੇ ਪਹੁੰਚਿਆ, ਉਮਰਾ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਸਰਥਾਨਾ ਭੇਜ ਦਿੱਤਾ। ਹਾਲਾਂਕਿ, ਸ਼ਾਮ ਨੂੰ ਸਰਥਾਣਾ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਸਹਾਇਕ ਕਮਿਸ਼ਨਰ ਪੁਲਿਸ ਸੀਕੇ ਪਟੇਲ ਨੇ ਕਿਹਾ, 'ਪੀੜਤ ਪਰਿਵਾਰ ਨੂੰ ਰੀਮਡੇਸਿਵਿਰ  ਇੰਜੈਕਸ਼ਨ ਦੀਆਂ ਸ਼ੀਸ਼ੀਆਂ ਵੇਚੀਆਂ ਗਈਆਂ ਸਨ। ਸ਼ੀਸ਼ੀਆਂ ਵਿਚ ਡੁਪਲੀਕੇਟ ਜਾਂ ਮਿਆਦ ਪੁੱਗ ਗਈ ਸਮਗਰੀ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਇਹ ਉੱਚ ਕੀਮਤ 'ਤੇ ਅਣਅਧਿਕਾਰਤ ਵਿਕਰੀ ਦਾ ਕੇਸ ਹੈ। ਪੁਲਿਸ ਨੇ ਕਿਹਾ ਕਿ ਸ਼ਿਕਾਇਤਕਰਤਾ ਦਾਅਵਾ ਕਰ ਰਹੇ ਹਨ ਕਿ ਇਸ ਵਿੱਚ ਪਾਣੀ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾਏਗੀ ਕਿ ਸ਼ੀਸ਼ੀਆਂ ਵਿਚ ਕੀ ਸੀ।

ਜਿਗਨੇਸ਼ ਦੇ ਦੋਸਤ ਮਨੀਸ਼ ਹਿਰਪਾਰਾ ਨੇ ਕਿਹਾ, 'ਮਲਾਨੀ ਦੇ ਪਰਿਵਾਰ ਦਾ ਇਕ ਮੈਂਬਰ ਯੋਗੀ ਚੌਕ ਦੇ ਇਕ ਹਸਪਤਾਲ ਵਿਚ ਦਾਖਲ ਹੈ। ਡਾਕਟਰ ਨੇ ਸਾਨੂੰ ਟੀਕਾ ਲਗਵਾਉਣ ਲਈ ਕਿਹਾ ਅਤੇ ਅਸੀਂ ਸਰਕਾਰੀ ਸਪਲਾਈ ਰਾਹੀਂ ਪ੍ਰਬੰਧ ਨਹੀਂ ਕਰ ਸਕੇ। ਇਸ ਲਈ ਅਸੀਂ ਬਾਹਰ ਭਾਲਣ ਦੀ ਕੋਸ਼ਿਸ਼ ਕੀਤੀ ਅਤੇ ਇਸ ਵਿਅਕਤੀ ਦਾ ਫੋਨ ਨੰਬਰ ਮਿਲਿਆ।

ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੇ ਅਨੁਸਾਰ, ਹਿਰਪਾਰਾ ਨੇ ਕਿਹਾ ਕਿ ਮੁਲਜ਼ਮ ਨੇ 7,000 ਰੁਪਏ ਵਿੱਚ ਟੀਕਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਅਸੀਂ ਤਿਆਰ ਹੋ ਗਏ ਅਤੇ ਅਠਵਾ ਫਾਟਕ ਨੇੜੇ ਵਨੀਤਾ ਰੈਸਟ ਗਰਾਉਂਡ ਨੇੜੇ ਨੌਜਵਾਨ ਤੋਂ ਟੀਕਾ ਲਿਆ, ਜਦੋਂ ਅਸੀਂ ਹਸਪਤਾਲ ਪਹੁੰਚੇ, ਅਸੀਂ ਪਾਇਆ ਕਿ ਟੀਕੇ ਨਕਲੀ ਸਨ ਅਤੇ ਸ਼ੀਸ਼ੀ ਦੀ ਮਿਆਦ 2020 ਸੀ।

ਪਰਿਵਾਰ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਇੰਜੈਕਸ਼ਨ ਪਾਊਡਰ ਦੇ ਰੂਪ ਵਿਚ ਆਉਂਦਾ ਹੈ, ਜਦੋਂ ਕਿ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਸ਼ੀਸ਼ੀਆਂ ਤਰਲ ਰੂਪ ਵਿਚ ਦਿੱਤੀਆਂ ਸਨ। ਫਿਰ ਉਸ ਨੇ ਮੁਲਜ਼ਮ ਨੂੰ ਬੁਲਾਇਆ। ਮੁਲਜ਼ਮ ਨੇ ਫੋਨ ’ਤੇ ਕਬੂਲ ਕੀਤਾ ਕਿ ਉਸ ਨੇ ਜਾਅਲੀ ਟੀਕਾ ਦਿੱਤਾ ਸੀ ਅਤੇ ਪੈਸੇ ਵਾਪਸ ਕਰਨ ਲਈ ਸਹਿਮਤ ਹੋ ਗਿਆ ਸੀ। ਉਸ ਨੇ ਕਿਹਾ, ”ਮੁਲਜ਼ਮ ਨੇ ਵੀਰਵਾਰ ਦੀ ਸਵੇਰ ਨੂੰ ਗੂਗਲ ਪੇ ਰਾਹੀਂ ਪੈਸੇ ਵਾਪਸ ਕੀਤੇ ਅਤੇ ਸ਼ੀਸ਼ੀਆਂ ਵਾਪਸ ਲੈਣ ਲਈ ਵਾਪਸ ਆਇਆ, ਫਿਰ ਅਸੀਂ ਉਸ ਨੂੰ ਫੜ ਲਿਆ ਅਤੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।''
Published by: Gurwinder Singh
First published: April 24, 2021, 5:31 PM IST
ਹੋਰ ਪੜ੍ਹੋ
ਅਗਲੀ ਖ਼ਬਰ