Forbes ਨੇ ਸੋਨੂੰ ਸੂਦ ਨੂੰ ਦਿੱਤਾ ਲੀਡਰਸ਼ਿਪ ਐਵਾਰਡ, 'Covid-19 ਹੀਰੋ' ਵਜੋਂ ਸਨਮਾਨਤ

ਸੋਨੂੰ ਸੂਦ ਨੂੰ ਫੋਰਬਸ ਨੇ ਲੀਡਰਸ਼ਿਪ ਐਵਾਰਡ 2021 ਦਿੱਤਾ। ਕੋਵਿਡ ਦੇ ਕਾਰਨ ਸੋਨੂੰ ਨੂੰ ਇਹ ਪੁਰਸਕਾਰ ਵਰਚੁਅਲ ਤੌਰ ਉਤੇ ਹਾਸਲ ਕੀਤਾ।
- news18-Punjabi
- Last Updated: March 26, 2021, 7:01 PM IST
ਮੁੰਬਈ- ਬੀਤੇ ਸਾਲ ਕੋਰੋਨਵਾਇਰਸ ਲੋਕਾਂ ਨੂੰ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਕੀਤਾ ਸੀ। ਉਦੋਂ ਅਦਾਕਾਰ ਸੋਨੂੰ ਸੂਦ ਕਈ ਪ੍ਰਵਾਸੀਆਂ ਲਈ ਮਸੀਹਾ ਬਣ ਕੇ ਸਾਹਮਣੇ ਆਏ। ਕੁਝ ਲੋਕਾਂ ਨੇ ਉਨ੍ਹਾਂ ਨੂੰ ਅਸਲ ਨਾਇਕ ਕਿਹਾ ਅਤੇ ਕਿਸ ਨੇ ਉਨ੍ਹਾਂ ਨੂੰ ਰੱਬ ਦਾ ਦਰਜਾ ਦਿੱਤਾ। ਪ੍ਰਵਾਸੀ ਮਜ਼ਦੂਰ, ਕਾਮੇ ਅਤੇ ਬਾਹਰ ਪੜ੍ਹ ਬੱਚਿਆਂ ਨੂੰ ਸੋਨੂੰ ਨੇ ਉਨ੍ਹਾਂ ਨੂੰ ਘਰ ਤੱਕ ਪਹੁੰਚਾਇਆ। ਉਨ੍ਹਾਂ ਨੂੰ ਇਸ ਨੇਕ ਕੰਮ ਲਈ ਬਹੁਤ ਸਾਰੇ ਪੁਰਸਕਾਰ ਦਿੱਤੇ ਗਏ ਹਨ। ਹੁਣ ਸੋਨੂ ਨੂੰ ਇਕ ਵਾਰ ਫਿਰ ਇਕ ਹੋਰ ਅੰਤਰਰਾਸ਼ਟਰੀ ਪੱਧਰ 'ਤੇ ਪੁਰਸਕਾਰ ਮਿਲਿਆ ਹੈ।
ਰੀਲ ਹੀਰੋ ਤੋਂ ਰੀਅਲ ਹੀਰੋ ਬਣੇ ਸੋਨੂ ਸੂਦ ਨੂੰ ਫੋਰਬਸ ਤੋਂ ਲੀਡਰਸ਼ਿਪ ਅਵਾਰਡ 2021 ਦਿੱਤਾ ਹੈ ਅਤੇ ਸੋਨੂ ਸੂਦ ਨੂੰ ‘ਕੋਵਿਡ-19 ਹੀਰੋ’ ਦੱਸਿਆ ਹੈ। ਸੋਨੂੰ ਨੇ ਟਰਾਫੀ ਦੀ ਤਸਵੀਰ ਟਵੀਟ ਕੀਤੀ ਹੈ ਅਤੇ ਇਸ ਪੁਰਸਕਾਰ ਲਈ ਧੰਨਵਾਦ ਪ੍ਰਗਟ ਕੀਤਾ ਹੈ। ਸੋਨੂੰ ਨੇ ਕੋਵਿਡ ਦੇ ਚਲਦਿਆਂ ਇਹ ਐਵਾਰਡ ਵਰਚੁਅਲ ਤੌਰ ਤੇ ਹਾਸਲ ਕੀਤਾ। ਸੋਨੂੰ ਵੱਲੋਂ ਕੀਤੇ ਇਸ ਟਵਿਟ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਕੁਮੈਂਟ ਰਾਹੀਂ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਦੱਸ ਦਈਏ ਕਿ ਸੋਨੂੰ ਵੱਲੋਂ ਕੀਤੇ ਇਸ ਨੇਕੀ ਦੇ ਕੰਮ ਨੂੰ ਵੇਖਦਿਆਂ ਹੋਇਆਂ ਏਅਰਲਾਈਂਸ ਸਪਾਈਸਜੈੱਟ ਨੇ ਸਪੈਸ਼ਲ ਤਰੀਕੇ ਨਾਲ ਸਨਮਾਨ ਕੀਤਾ ਹੈ। ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸ ਜੈੱਟ ਨੇ ਆਪਣੀ ਕੰਪਨੀ ਸਪਾਈਜੇਟ ਬੋਇੰਗ 737 ਨੂੰ ਉਤੇ ਸੋਨੂੰ ਦੀ ਵੱਡੀ ਤਸਵੀਰ ਲਗਾਈ ਹੈ। ਇਸ ਤਸਵੀਰ ਦੇ ਨਾਲ ਅੰਗਰੇਜ਼ੀ ਵਿਚ ਖਾਸ ਲਾਈਨ ਲਿਖੀ ਗਈ 'ਏ ਸੈਲਿਊਟ ਟੂ ਦ ਸੇਵੀਅਰ ਸੋਨੂ ਸੂਦ' ਭਾਵ 'ਮਸੀਹਾ ਸੋਨੂੰ ਸੂਦ ਨੂੰ ਸਲਾਮ’।
Humbled 🙏 pic.twitter.com/Y4aESniX7K
— sonu sood (@SonuSood) March 25, 2021