ਮੀਕਾ ਸਿੰਘ ਤੇ ਅਕਾਂਕਸ਼ਾ ਪੁਰੀ ਦਾ ਹੋ ਰਿਹਾ ਹੈ ਵਿਆਹ! ਅਦਾਕਾਰਾ ਨੇ ਦੱਸੀ ਸਚਾਈ
ਮੀਕਾ ਸਿੰਘ ਤੇ ਅਕਾਂਕਸ਼ਾ ਪੁਰੀ ਦਾ ਹੋ ਰਿਹਾ ਹੈ ਵਿਆਹ! ਅਦਾਕਾਰਾ ਨੇ ਦੱਸੀ ਸਚਾਈ (ਫੋਚੋ- ਕੈ akanksha8000)
- news18-Punjabi
- Last Updated: April 3, 2021, 11:27 AM IST
ਪੰਜਾਬੀ ਗਾਇਕ ਮੀਕਾ ਸਿੰਘ (Mika Singh) ਇਨ੍ਹੀਂ ਦਿਨੀਂ ਅਦਾਕਾਰਾ ਅਕਾਂਕਸ਼ਾ ਪੁਰੀ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਤੇ ਚਰਚਾਵਾਂ ਤੇਜ਼ ਹੋ ਗਈਆਂ ਕਿ ਬਿੱਗ ਬੌਸ 13 (Bigg Boss 13) ਦੇ ਮੁਕਾਬਲੇਬਾਜ਼ ਪਾਰਸ ਛਾਬੜਾ (Paras Chabra) ਨਾਲੋਂ ਬ੍ਰੇਕਅਪ ਤੋਂ ਬਾਅਦ ਅਕਾਂਕਸ਼ਾ ਪੁਰੀ ਮੀਕਾ ਸਿੰਘ ਨੂੰ ਆਪਣਾ ਲਾੜਾ ਬਣਾਉਣ ਜਾ ਰਹੀ ਹੈ। ਜਦੋਂ ਇਸ ਮਾਮਲੇ ਨੇ ਤੂਲ ਫੜਿਆ ਤਾਂ ਅਕਾਂਕਸ਼ਾ ਪੁਰੀ ਨੇ ਇਸ 'ਤੇ ਚੁੱਪੀ ਤੋੜ ਦਿੱਤੀ ਅਤੇ ਸੱਚਾਈ ਦੱਸੀ।
ਦਰਅਸਲ, ਅਕਾਂਕਸ਼ਾ ਪੁਰੀ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਹ ਗਾਇਕ ਮੀਕਾ ਸਿੰਘ ਦੇ ਨਾਲ ਗੁਰਦੁਆਰੇ ਵਿਚ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਸਮੇਂ ਅਕਾਂਕਸ਼ਾ ਪੁਰੀ ਨੇ ਲਿਖਿਆ, 'ਆਸ਼ੀਰਵਾਦ ਲੈ ਰਹੇ ਹਾਂ।'
ਇਸ ਵੀਡੀਓ ਵਿਚ ਉਹ ਦੋਵੇਂ ਇਕ ਗੁਰਦੁਆਰੇ ਵਿਚ ਬੈਠੇ ਹਨ। ਜਦੋਂ ਪ੍ਰਸ਼ੰਸਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇਣਾ ਸ਼ੁਰੂ ਕੀਤਾ ਤਾਂ ਅਭਿਨੇਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦਾ ਵਿਆਹ ਮੀਕਾ ਨਾਲ ਨਹੀਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਪ੍ਰਸ਼ੰਸਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਪਰ ਮੈਨੂੰ ਅਫ਼ਸੋਸ ਹੈ ਕਿ ਅਜਿਹਾ ਕੁਝ ਨਹੀਂ ਹੋ ਰਿਹਾ ਹੈ। ਅਕਾਂਕਸ਼ਾ ਪੁਰੀ ਦਾ ਇਹ ਬਿਆਨ ਹੁਣ ਵਾਇਰਲ ਹੋ ਰਿਹਾ ਹੈ।

View this post on Instagram