ਇਕ ਸਾਲ ਬਾਅਦ ਵੀ ਹਦਾਇਤਾਂ ਓਹੀ ਨੇ ਜੇ ਅਪਣਾਓਗੇ ਤਾਂ ਕੋਰੋਨਾ ਤੋਂ ਅਜੇ ਵੀ ਬੱਚ ਸਕਦੇ ਹੋ
- TRENDING DESK
- Last Updated: April 24, 2021, 8:58 PM IST
ਕੋਵਿਡ-19 ਇੱਕ ਅਜਿਹੀ ਛੂਤ ਦੀ ਬਿਮਾਰੀ ਜੋ ਹੌਲੀ ਹੌਲੀ ਪੂਰੀ ਦੁਨੀਆ ਵਿੱਚ ਫੈਲ ਗਈ ਤੇ ਕਈ ਲੱਖ ਲੋਕ ਇਸ ਕਾਰਨ ਜਾਨ ਗੁਆ ਚੁੱਕੇ ਹਨ। 2019 ਦੇ ਅੰਤ ਤੱਕ ਕਿਸੇ ਨੂੰ ਯਕੀਨ ਨਹੀਂ ਸੀ ਕਿ ਅਸੀਂ ਸਾਰੇ ਇਕ ਭਿਆਨਕ ਬਿਮਾਰੀ ਚ ਘਿਰਨ ਵਾਲੇ ਹਾਂ ਪਰ ਨਵਾਂ ਸਾਲ ਚੜ੍ਹਦੇ ਹੀ ਪੂਰੀ ਦੁਨੀਆ ਚ ਇਸ ਦੀ ਦਸਤਕ ਸੁਣਾਈ ਦੇਣ ਲੱਗੀ। ਪਹਿਲਾਂ ਭਾਰਤ ਦੇ ਗੁਆਂਢੀ ਦੇਸ਼ ਤੇ ਫਰਵਰੀ ਤੱਕ ਪੂਰਾ ਭਾਰਤ ਇਸ ਦੀ ਲਪੇਟ ਚ ਆ ਚੁੱਕਿਆ ਸੀ ਤੇ ਮਾਰਚ 2020 ਵਿੱਚ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ।
ਮੰਨਿਆ ਕਿ ਇਹ ਇਕ ਭਿਆਨਕ ਬਿਮਾਰੀ ਹੈ ਪਰ ਜੇ ਅਸੀਂ ਸਾਵਧਾਨੀ ਵਰਤੀਏ ਤਾਂ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਇਸ ਵਾਇਰਸ ਦੇ ਮਿਊਟੇਸ਼ ਨੂੰ ਲੈ ਕੇ ਵਿਗਿਆਨੀ ਅਜੇ ਵੀ ਰਿਸਰਚ ਕਰ ਰਹੇ ਹਨ। ਇਹ ਵਾਇਰਸ ਮੁੱਖ ਰੂਪ ਚ ਥੁੱਕ ਰਾਹੀਂ ਫੈਲਦਾ ਹੈ, ਇਹ ਨੱਕ ਜਾਂ ਮੂੰਹ ਰਾਹੀਂ ਇਕ ਤੋਂ ਦੂਜੇ ਇਨਸਾਨ ਦੇ ਸੰਪਰਕ ਵਿੱਚ ਆਉਂਦਾ ਹੈ। ਵਾਇਰਸ ਨੱਕ, ਮੂੰਹ ਅਤੇ ਅੱਖਾਂ ਰਾਹੀਂ ਸਰੀਰ ਵਿਚ ਦਾਖਲ ਹੁੰਦਾ ਹੈ। ਕੁਝ ਅਧਿਐਨ ਚ ਇਹ ਵੀ ਪਾਇਆ ਗਿਆ ਕਿ ਬੰਦ ਵਾਤਾਵਰਣ ਵਾਲੀਆਂ ਥਾਵਾਂ ਜਿਵੇਂ ਕਿ ਦਫਤਰ, ਏਸੀ ਕੈਬਸ ਤੇ ਬੱਸਾਂ, ਸ਼ਾਪਿੰਗ ਮਾਲ ਤੇ ਥੀਏਟਰ ਵਰਗੀਆਂ ਜਗ੍ਹਾ ਤੇ ਅਜਿਹੇ ਵਾਇਰਸ ਦੇ ਫੈਲਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ, ਇਸੇ ਲਈ ਪੂਰੀ ਦੁਨੀਆ ਵਿੱਚ ਤਾਲਾਬੰਦੀ ਕੀਤੀ ਗਈ ਤਾਂ ਜੋ ਅਜਿਹੀਆਂ ਥਾਵਾਂ ਤੇ ਭੀੜ ਘੱਟ ਹੋਵੇ ਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
COVID-19 ਦੇ ਫੈਲਾਅ ਨੂੰ ਇਨ੍ਹਾਂ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ।
⦁ ਜੇ ਸੰਭਵ ਹੋਵੇ ਤਾਂ ਘਰ ਵਿਚ ਹੀ ਰਹੋ, ਖ਼ਾਸਕਰ ਜੇ ਤੁਸੀਂ 60 ਸਾਲ ਤੋਂ ਵੱਧ ਜਾਂ 5 ਸਾਲ ਤੋਂ ਘੱਟ ਉਮਰ ਦੇ ਹੋ, ਜਾਂ ਸ਼ੂਗਰ, ਹਾਈਪਰਟੈਨਸ਼ਨ ਜਾਂ ਗੰਭੀਰ ਬਿਮਾਰੀਆਂ ਨਾਲ ਸੰਕਰਮਿਤ ਹੋ। ਕਿਉਂਕਿ ਜੋ ਲੋਕ ਪਹਿਲਾਂ ਤੋਂ ਬਿਮਾਰ ਹਨ ਜਾਂ ਜਿਨ੍ਹਾਂ ਦੀ ਰੋਗ ਪ੍ਰਤੀਰੋਗ ਸਮਰੱਥਾ ਘੱਟ ਹੈ ਉਹ ਇਸ ਕੋਵਿਡ-19 ਦੇ ਸੰਪਰਕ ਚ ਜ਼ਿਆਦਾ ਜਲਦੀ ਆਉਂਦੇ ਹਨ। ਕਿਸੇ ਦੇ ਘਰ ਜਾਣਾ ਜਾਂ ਆਉਣਾ ਘਟ ਕਰ ਦਿਓ।
⦁ ਇੱਕ ਆਦਤ ਤਾਂ ਹੁਣ ਤੱਕ ਤੁਹਾਨੂੰ ਸਭ ਨੂੰ ਪੈ ਜਾਣੀ ਚਾਹੀਦੀ ਹੈ। ਹੱਥ ਧੋਣ ਦੀ ਆਦਤ। ਹਰ ਥੋੜ੍ਹੇ ਸਮੇਂ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੋਵੋ।
⦁ ਘਰੋਂ ਬਾਹਰ ਨਾ ਹੀ ਨਿਕਲੋ, ਜੇ ਨਿਕਲ ਰਹੇ ਹੋ ਤਾਂ ਮਾਸਕ ਜ਼ਰੂਰ ਪਾਓ, ਤੇ ਮਾਸਕ ਨੂੰ ਸਹੀ ਤਰੀਕੇ ਨਾਲ ਪਾਓ ਨਹੀਂ ਤਾਂ ਵਾਇਰਸ ਤੁਹਾਨੂੰ ਆਪਣੀ ਲਪੇਟ ਚ ਲੈ ਸਕਦਾ ਹੈ।
⦁ ਸਮਾਜਕ ਦੂਰੀ ਬਣਾ ਕੇ ਰੱਖੋ ਤੇ ਘਰੋਂ ਬਾਹਰ ਜਾਣ ਵੇਲੇ ਦੂਜਿਆਂ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।
⦁ ਨਿਰੰਤਰ ਤੌਰ 'ਤੇ ਕੀਟਾਣੂਨਾਸ਼ਕ ਨਾਲ ਆਪਣੇ ਨੇੜੇ ਸਫਾਈ ਬਣਾਏ ਰੱਖੋ।
⦁ ਸੰਤੁਲਿਤ ਖੁਰਾਕ ਨਾਲ ਸਹੀ ਪੋਸ਼ਣ ਨੂੰ ਯਕੀਨੀ ਬਣਾਓ, ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਹਾਈਡਰੇਸਨ ਬਣਾਈ ਰੱਖਦਾ ਹੈ। ਤਾਜ਼ੇ ਫਲਾਂ ਦੇ ਜੂਸਾਂ, ਹਰਬਲ ਡਰਿੰਕ ਅਤੇ ਦੁੱਧ ਵਿਚ ਹਲਦੀ ਨਾਲ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਓ।
⦁ ਰੋਜ਼ਾਨਾ ਕਸਰਤ ਅਤੇ ਮਨਨ.
⦁ ਬਿਮਾਰ ਲੋਕਾਂ ਦੇ ਨੇੜੇ ਜਾਣ ਤੋਂ ਪਰਹੇਜ਼ ਕਰੋ।
⦁ ਜਦੋਂ ਵੀ ਲੋੜ ਹੋਵੇ ਡਾਕਟਰੀ ਸਲਾਹ ਲਓ।