ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਜੇ ਨਾ ਰੱਖਿਆ ਇਨ੍ਹਾਂ ਗੱਲਾਂ ਦਾ ਧਿਆਨ ਤਾਂ ਹੋ ਸਕਦੈ ਖ਼ਤਰਨਾਕ

News18 Punjabi | TRENDING DESK
Updated: April 24, 2021, 9:10 PM IST
share image
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਜੇ ਨਾ ਰੱਖਿਆ ਇਨ੍ਹਾਂ ਗੱਲਾਂ ਦਾ ਧਿਆਨ ਤਾਂ ਹੋ ਸਕਦੈ ਖ਼ਤਰਨਾਕ

  • Share this:
  • Facebook share img
  • Twitter share img
  • Linkedin share img


ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਇਹ ਬਿਮਾਰੀ ਨਹੀਂ ਹੋਵੇਗੀ ਤੇ ਉਹ ਅਣਗਹਿਲੀ ਕਰ ਬੈਠਦੇ ਹਨ ਪਰ ਕੁੱਝ ਗੱਲਾਂ ਹਨ ਜਿਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕੋਵੀਡ-19 ਤੋਂ ਠੀਕ ਹੋ ਰਹੇ ਹੋ ਜਾਂ ਹਸਪਤਾਲ ਤੋਂ ਘਰ ਵਾਪਸ ਪਰਤ ਆਏ ਹੋ। ਇਸ ਤੋਂ ਬਾਅਦ ਵੀ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਇਹ ਉਦੋਂ ਤੱਕ ਕਰਨਾ ਹੋਵੇਗਾ ਜਦੋਂ ਤੱਕ ਤੁਸੀਂ ਪਹਿਲਾਂ ਦੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ। ਕੋਵੀਡ -19 ਦੇ ਇਲਾਜ ਦੇ ਦੌਰਾਨ ਤੇ ਬਾਅਦ ਵਿਚ, ਤੁਸੀਂ ਕੁਝ ਲੱਛਣਾਂ ਦਾ ਅਨੁਭਵ ਕਰ ਸਕਦੇ ਹੋ ਜੋ ਹੇਠ ਲਿਖੇ ਹਨ :

-ਜਲਦੀ ਥੱਕ ਜਾਣਾ ਤੇ ਊਰਜਾ ਦੀ ਕਮੀ ਮਹਿਸੂਸ ਕਰਨਾ।
-ਸਾਹ ਲੈਣ 'ਚ ਮੁਸ਼ਕਲ ਤੇ ਥੋੜ੍ਹੀ ਜਿਹੀ ਸਰੀਰਕ ਗਤੀਵਿਧੀ ਤੋਂ ਬਾਅਦ ਸਾਹ ਚੱੜ੍ਹ ਜਾਣਾ।

-ਛਾਤੀ ਵਿੱਚ ਜਕੜਨ ਤੇ ਬਲਗਮ, ਕਫ ਦੇ ਨਾਲ ਖੰਘ।

-ਭੁੱਖ ਨਾ ਲੱਗਣਾ, ਮੂੰਹ ਦੇ ਸੁਆਦ ਚ ਬਦਲਾਅ, ਸਿਰ ਦਰਦ।

-ਨੀਂਦ ਦੀ ਕਮੀ, ਇਕਾਗਰਤਾ ਦੀ ਘਾਟ।

ਸਮੇਂ ਦੇ ਬੀਤਣ ਨਾਲ ਕੁਝ ਲੱਛਣ ਆਪਣੇ ਆਪ ਠੀਕ ਹੋ ਜਾਣਗੇ। ਹੋਰ ਲੱਛਣਾਂ ਲਈ ਸਬਰ ਤੇ ਤੁਹਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਜ਼ਰੂਰਤ ਹੋਏਗੀ। ਹਾਲਾਂਕਿ, ਅਸਲ ਰਿਕਵਰੀ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਸਕਦਾ ਹੈ। ਜਿਨ੍ਹਾਂ ਨੂੰ ਕੋਰੋਨਾ ਨਾਲ ਜੰਗ ਲੜਦੇ ਹੋਏ ਵੈਂਟੀਲੇਟਰ ਦਾ ਸਹਾਰਾ ਲੈਣਾ ਪੈਂਦਾ ਹੈ, ਠੀਕ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਤੇ ਹੋ ਸਕਦਾ ਹੈ ਕਿ ਘਰ ਵਾਪਸੀ ਤੋਂ ਬਾਅਦ ਵੀ ਉਨ੍ਹਾਂ ਨੂੰ ਸੀ-ਪੈਪ ਦੀ ਵਰਤੋਂ ਕਰਨੀ ਪਵੇ।

ਸੁੱਕੀ ਖਾਂਸੀ ਤੋਂ ਕਿਵੇਂ ਬਚੀਏ :

-ਖੁਸ਼ਕ ਖੰਘ ਦੇ ਕਾਰਨ ਤੁਹਾਡੇ ਗਲੇ ਉੱਤੇ ਵਧੇਰੇ ਦਬਾਅ ਪੈ ਸਕਦਾ ਹੈ। ਹੇਠ ਲਿਖੀਆਂ ਰਣਨੀਤੀਆਂ ਸੁੱਕੀ ਖਾਂਸੀ ਤੋਂ ਬਚਾਅ ਸਕਦੀਆਂ ਹਨ। ਬਹੁਤ ਸਾਰਾ ਪਾਣੀ ਪੀਣ ਨਾਲ ਹਾਈਡਰੇਟਿਡ ਰਹੋ (ਗਰਮ ਪਾਣੀ ਨੂੰ ਤਰਜੀਹ ਦਿਓ), ਛੋਟੇ ਛੋਟੇ ਘੁੱਟ ਭਰੋ।

-ਸੁੱਕੇ ਖਾਂਸੀ ਨੂੰ ਠੀਕ ਕਰਨ ਲਈ ਭਾਫ਼ ਨਾਲ ਇਨਹੇਲੇਸ਼ਨ ਜ਼ਰੂਰੀ ਹੈ। ਇਸ ਲਈ ਇਕ ਕਟੋਰੇ ਵਿਚ ਗਰਮ ਪਾਣੀ ਪਾਓ ਤੇ ਆਪਣੇ ਸਿਰ ਨੂੰ ਕਟੋਰੇ 'ਤੇ ਰੱਖ ਕੇ ਭਾਫ਼ ਨੂੰ ਅੰਦਰ ਨੂੰ ਖਿੱਚੋ। ਇਸ ਲਈ ਸਟੀਮ ਵਾਲੀ ਮਸ਼ੀਨ ਦੀ ਵਰਤੋਂ ਵੀ ਕਰ ਸਕਦੇ ਹੋ।

-ਗਲੇ ਤਰੋਤਾਜ਼ਾ ਕਰਨ ਲਈ ਗਰਮ ਸ਼ਹਿਦ ਤੇ ਨਿੰਬੂ ਜਾਂ ਕੋਈ ਹੋਰ ਗਰਮ ਡਰਿੰਕ ਪੀਓ।

ਬਲਗਮ ਵਾਲੀ ਖਾਂਸੀ ਤੋਂ ਕਿਵੇਂ ਬਚੀਏ :

ਕੋਰੋਨਾ ਤੋਂ ਬਾਅਦ ਜਾਂ ਪਹਿਲਾਂ ਬਲਗਮ ਵਾਲੀ ਖਾਂਸੀ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਨਿਯਮਿਤ ਤੌਰ ਤੇ ਬਲਗਮ ਨਾਲ ਭਰੇ ਥੁੱਕ ਨੂੰ ਬਾਹਰ ਕੱਢਣਾ ਪੈਂਦਾ ਹੈ। ਇਹ ਨੋਟ ਕਰਨਾ ਵੀ ਮਹੱਤਵਪੂਰਣ ਹੈ ਕਿ ਵਾਇਰਸ ਦੀ ਲਾਗ, ਖ਼ਾਸਕਰ ਕੋਵਿਡ -19, ਛੂਤਕਾਰੀ ਹਨ, ਇਸ ਲਈ ਥੁੱਕਣ ਦਾ ਸਹੀ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਤੁਹਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਜਿਸ ਸਿੰਕ ਦਾ ਤੁਸੀਂ ਥੁੱਕ ਦਾ ਨਿਕਾਸ ਕਰਦੇ ਹੋ ਉਥੇ ਹੀ ਨਿਯਮਤ ਤੌਰ 'ਤੇ ਕਿਟਾਣੂਨਾਸ਼ਕ ਨਾਲ ਸਾਫ ਕੀਤਾ ਜਾਵੇ।

-ਆਪਣੇ ਆਪ ਨੂੰ ਹਾਈਡ੍ਰੇਟਿਡ ਰੱਖਣ ਲਈ ਕੋਸੇ ਪਾਣੀ, ਸੂਪ, ਹਰਬਲ ਟੀ ਅਤੇ ਕਾੜ੍ਹੇ ਦਾ ਸੇਵਨ ਕਰਦੇ ਰਹੋ।

-ਆਪਣੇ ਫੇਫੜਿਆਂ ਵਿਚ ਜਮ੍ਹਾਂ ਹੋਈ ਬਲਗਮ ਨੂੰ ਬਾਹਰ ਕੱਢਣ ਲਈ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਸਟੀਮ ਲਓ।

-ਸਿੱਧੇ ਲੇਟਣ ਜੀ ਬਜਾਏ, ਖੱਬੇ ਜਾਂ ਸੱਜੇ ਪਾਸੇ ਲੇਟੋ। ਇਹ ਬਲਗਮ ਨੂੰ ਤੇਜ਼ੀ ਨਾਲ ਬਾਹਰ ਕੱਢਣ ਵਿੱਚ ਮਦਦ ਮਿਲੇਗੀ।

- ਤੁਰਨ-ਫਿਰਨ ਨਾਲ ਫੇਫੜਿਆਂ ਦੀ ਕਸਰਤ ਹੁੰਦੀ ਹੈ ਤੇ ਇਸ ਨਾਲ ਬਲਗਮ ਬਾਹਰ ਨਿਕਲਣ ਚ ਮਦਦ ਮਿਲਦੀ ਹੈ। ਇਸ ਲਈ ਕਿਤੇ ਬਾਹਰ ਜਾਣ ਦੀ ਥਾਂ ਕਮਰੇ ਚ ਹੀ ਟਹਿਲ ਲਓ।

Published by: Anuradha Shukla
First published: April 24, 2021, 9:10 PM IST
ਹੋਰ ਪੜ੍ਹੋ
ਅਗਲੀ ਖ਼ਬਰ