BJP ਵਿਧਾਇਕ ਨੇ ਤਾਜ ਮਹਿਲ ਨੂੰ ਦੱਸਿਆ ਸ਼ਿਵ ਮੰਦਰ, ਕਿਹਾ-ਜਲਦ ਬਣੇਗਾ ਰਾਮ ਮਹਿਲ

News18 Punjabi | News18 Punjab
Updated: March 14, 2021, 10:01 AM IST
share image
BJP ਵਿਧਾਇਕ ਨੇ ਤਾਜ ਮਹਿਲ ਨੂੰ ਦੱਸਿਆ ਸ਼ਿਵ ਮੰਦਰ, ਕਿਹਾ-ਜਲਦ ਬਣੇਗਾ ਰਾਮ ਮਹਿਲ
BJP ਵਿਧਾਇਕ ਦਾ ਵੱਡਾ ਬਿਆਨ-ਤਾਜ ਮਹਿਲ ਨੂੰ ਦੱਸਿਆ ਸ਼ਿਵ ਮੰਦਰ, ਜਲਦ ਬਣੇਗਾ ਰਾਮ ਮਹਿਲ

  • Share this:
  • Facebook share img
  • Twitter share img
  • Linkedin share img
ਉਤਰ ਪ੍ਰਦੇਸ਼ ਦੇ ਬਾਲੀਆ ਜ਼ਿਲ੍ਹੇ ਦੇ ਬੈਰੀਆ ਖੇਤਰ ਦੇ ਭਾਜਪਾ ਵਿਧਾਇਕ (BJP MLA) ਸੁਰੇਂਦਰ ਸਿੰਘ (Surendra Singh) ਨੇ ਸ਼ਨੀਵਾਰ ਨੂੰ ਤਾਜ ਮਹਿਲ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਭਾਜਪਾ  ਵਿਧਾਇਕ ਨੇ ਕਿਹਾ ਕਿ ਤਾਜ ਮਹਿਲ ਪਹਿਲਾਂ ਸ਼ਿਵ ਮੰਦਰ ਸੀ।

ਉਨ੍ਹਾਂ ਕਿਹਾ ਕਿ ਤਾਜ ਮਹਿਲ ਬਹੁਤ ਜਲਦੀ ਹੀ ਰਾਮ ਮਹਿਲ ਬਣੇਗਾ। ਵਿਧਾਇਕ ਨੇ ਕਿਹਾ ਕਿ ਸ਼ਿਵਾਜੀ ਦੇ ਵੰਸ਼ਜ ਦੇ ਰੂਪ ਵਿਚ ਯੂਪੀ ਵਿੱਚ ਯੋਗੀ ਜੀ ਆ ਗਏ ਹਨ। ਗੋਰਖਨਾਥ ਜੀ ਨੇ ਸ਼ਿਵਾਜੀ ਦੇ ਰੂਪ ਵਿਚ ਯੋਗੀ ਜੀ ਨੂੰ ਪੈਦਾ ਕੀਤਾ ਹੈ।

ਬੰਗਾਲ ਵਿਧਾਨ ਸਭਾ ਚੋਣਾਂ ਬਾਰੇ ਬੋਲਦਿਆਂ ਭਾਜਪਾ ਵਿਧਾਇਕ ਨੇ ਕਿਹਾ ਕਿ ਜੇ ਬੰਗਾਲ ਨੂੰ ਬਚਾਉਣਾ ਹੈ ਤਾਂ ਬੰਗਾਲ ਦੇ ਲੋਕਾਂ ਨੂੰ ਮਮਤਾ ਨੂੰ ਛੱਡਣਾ ਪਵੇਗਾ, ਕਿਉਂਕਿ ਮਮਤਾ ਬੈਨਰਜੀ ਇਕ 'ਰਾਕਸ਼ੀ' ਹੈ, ਮਮਤਾ ਦੇ ਜ਼ਖਮੀ ਹੋਣ ਬਾਰੇ ਕਿਹਾ ਕਿ ਮਮਤਾ ਬੈਨਰਜੀ ਸੱਟ ਦੇ ਬਦਲੇ ਵੋਟਾਂ ਲੈਣਾ ਚਾਹੁੰਦੀ ਹੈ।
ਦੱਸ ਦਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਕਥਿਤ ਤੌਰ ‘ਤੇ ਨੰਦੀਗਰਾਮ ‘ਚ ਚੋਣ ਮੁਹਿੰਮ ਦੌਰਾਨ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਤਾਜ਼ਾ ਹੈਲਥ ਬੁਲੇਟਿਨ ਦੇ ਅਨੁਸਾਰ, ਡਾਕਟਰਾਂ ਨੇ ਕਿਹਾ ਕਿ ਇਸ ਸਮੇਂ ਸੀਐਮ ਮਮਤਾ ਬੈਨਰਜੀ ਦੀ ਸਥਿਤੀ ਸਥਿਰ ਹੈ।

ਇਸ ਤੋਂ ਪਹਿਲਾਂ ਮਹਾ ਸ਼ਿਵਰਾਤਰੀ ਦੇ ਮੌਕੇ 'ਤੇ ਹਿੰਦੂ ਸੰਗਠਨ ਨਾਲ ਜੁੜੇ ਲੋਕ ਤਾਜ ਮਹਿਲ ਪਹੁੰਚੇ ਅਤੇ ਸ਼ਿਵ ਦੀ ਪੂਜਾ ਅਰੰਭ ਕੀਤੀ। ਹਿੰਦੂ ਸੰਗਠਨ ਦੇ ਲੋਕਾਂ ਨੂੰ ਮੁੱਖ ਗੁੰਬਦ ਦੇ ਸਾਹਮਣੇ ਸ਼ਿਵ ਦੀ ਪੂਜਾ ਕਰਦਿਆਂ ਸੀਆਈਐਸਐਫ ਨੇ ਫੜ ਲਿਆ।
Published by: Gurwinder Singh
First published: March 14, 2021, 9:59 AM IST
ਹੋਰ ਪੜ੍ਹੋ
ਅਗਲੀ ਖ਼ਬਰ