ਮਮਤਾ ਬੈਨਰਜੀ ਉਤੇ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ: ਚੋਣ ਕਮਿਸ਼ਨ

News18 Punjabi | News18 Punjab
Updated: March 14, 2021, 4:58 PM IST
share image
ਮਮਤਾ ਬੈਨਰਜੀ ਉਤੇ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ: ਚੋਣ ਕਮਿਸ਼ਨ
ਮਮਤਾ ਬੈਨਰਜੀ ਉਤੇ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ: ਚੋਣ ਕਮਿਸ਼ਨ

  • Share this:
  • Facebook share img
  • Twitter share img
  • Linkedin share img
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜੋ ਸੱਟਾਂ ਲੱਗੀਆਂ ਹਨ, ਉਹ ਹਮਲੇ ਕਾਰਨ ਨਹੀਂ ਆਈਆਂ। ਚੋਣ ਕਮਿਸ਼ਨ ਨੇ ਇਹ ਸਿੱਟਾ ਆਪਣੇ ਆਬਜ਼ਰਵਰਾਂ ਤੇ ਰਾਜ ਸਰਕਾਰ ਦੀ ਰਿਪੋਰਟ ਦੇ ਅਧਾਰ ’ਤੇ ਕੱਢਿਆ ਹੈ।

ਦਰਅਸਲ, ਮਮਤਾ ਬੈਨਰਜੀ ਨੇ ਇਲਜ਼ਾਮ ਲਗਾਇਆ ਸੀ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ 'ਤੇ ਪਹਿਲਾਂ ਤੋਂ ਹੀ ਬਣਾਈ ਗਈ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਸੀ। ਮਮਤਾ ਬੈਨਰਜੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਣ ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ, ਪੁਲਿਸ ਅਤੇ ਵਿਸ਼ੇਸ਼ ਆਬਜ਼ਰਵਰ ਤੋਂ ਇਸ ਘਟਨਾ ਬਾਰੇ ਰਿਪੋਰਟ ਮੰਗੀ ਸੀ।

ਚੋਣ ਕਮਿਸ਼ਨ ਨੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੱਟਾਂ ਬਾਰੇ ਮਿਲੀ ਰਿਪੋਰਟ ਉੱਤੇ ਅੱਜ ਸਵੇਰੇ ਇੱਕ ਮੀਟਿੰਗ ਕੀਤੀ। ਮੀਟਿੰਗ ਵਿਚ ਤਿੰਨੋਂ ਰਿਪੋਰਟਾਂ ਦੇਖਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸੱਟ ਲੱਗਣ ਪਿੱਛੇ ਕੋਈ ਸਾਜਿਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦਰਸਾਉਂਦੀ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਸੀ, ਉਸ ਸਮੇਂ ਮਮਤਾ ਬੈਨਰਜੀ ਦੇ ਆਸ ਪਾਸ ਬਹੁਤ ਭੀੜ ਸੀ।
Published by: Gurwinder Singh
First published: March 14, 2021, 4:58 PM IST
ਹੋਰ ਪੜ੍ਹੋ
ਅਗਲੀ ਖ਼ਬਰ