PM ਮੋਦੀ ਨੂੰ ਨਸੀਹਤ- 'ਹੁਣ ਬੰਗਾਲ ਵਿਚ ਰੈਲੀਆਂ ਛੱਡ ਕੇ ਸਿਹਤ ਪ੍ਰਬੰਧਾਂ ਵੱਲ ਧਿਆਨ ਦਿਓ...
PM ਮੋਦੀ ਨੂੰ ਨਸੀਹਤ- 'ਬੰਗਾਲ ਵਿਚ ਰੈਲੀਆਂ ਛੱਡ ਕੇ ਸਿਹਤ ਪ੍ਰਬੰਧਾਂ ਵੱਲ ਧਿਆਨ ਦਿਓ...
- news18-Punjabi
- Last Updated: April 21, 2021, 6:49 PM IST
ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਬੰਗਾਲ ਦੀਆਂ ਚੋਣ ਰੈਲੀਆਂ ਨੂੰ ਛੱਡ ਕੇ ਸਿਹਤ ਪ੍ਰਬੰਧਾਂ ਨੂੰ ਠੀਕ ਕਰਨ 'ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ "ਜਿੰਨੀ ਜਲਦੀ ਅਸੀਂ ਆਪਣੇ ਪ੍ਰਬੰਧਾਂ ਨੂੰ ਠੀਕ ਕਰਾਂਗੇ, ਉੱਨੇ ਜ਼ਿਆਦਾ ਲੋਕਾਂ ਦੀ ਜਾਨ ਬਚਾਈ ਸਕੇਗੀ।' ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਰੀਜ਼ਾਂ ਨੂੰ ਦਵਾਈਆਂ ਅਤੇ ਆਕਸੀਜਨ ਪ੍ਰਦਾਨ ਕਰੇ ਅਤੇ ਟੀਕਾਕਰਨ ਦਾ ਕੰਮ ਜਲਦੀ ਪੂਰਾ ਕਰੇ।"
ਸੀਐਮ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ “ਮੈਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਕਿ ਸਥਿਤੀ ਵਿਗੜਦੀ ਜਾ ਰਹੀ ਹੈ। ਕੋਰੋਨਾ ਦੀ ਦਹਿਸ਼ਤ ਨੂੰ ਵੇਖਦੇ ਹੋਏ ਬੰਗਾਲ ਵਿੱਚ ਰੈਲੀਆਂ ਕਰਨਾ ਬੰਦ ਕਰੋ ਅਤੇ ਸਿਹਤ ਪ੍ਰਬੰਧਾਂ ਨੂੰ ਠੀਕ ਉੱਤੇ ਧਿਆਨ ਕੇਂਦਰਿਤ ਕਰੋ।''
ਆਕਸੀਜਨ, ਦਵਾਈ ਤੇ ਟੀਕਾ ਉਤਪਾਦਨ ਵਿਚ ਭਾਰਤ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਫਿਰ ਵੀ ਦੇਸ਼ ਵਿਚ ਆਕਸੀਜਨ ਅਤੇ ਦਵਾਈਆਂ ਦੀ ਘਾਟ ਕਾਰਨ ਹੋਈਆਂ ਮੌਤਾਂ ਮੰਦਭਾਗੀਆਂ ਹਨ। ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿਚ ਕਦੇ ਇਸ ਕਾਰਨ ਮੌਤਾਂ ਨਹੀਂ ਹੋਈਆਂ।''