ਮੇਘਾਲਿਆ ਦੇ ਰਾਜਪਾਲ ਨੇ ਕੀਤੀ ਕਿਸਾਨ ਅੰਦੋਲਨ ਦੀ ਹਮਾਇਤ, ਕਿਹਾ-ਕੋਈ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਨਹੀਂ...

News18 Punjabi | News18 Punjab
Updated: March 15, 2021, 1:42 PM IST
share image
ਮੇਘਾਲਿਆ ਦੇ ਰਾਜਪਾਲ ਨੇ ਕੀਤੀ ਕਿਸਾਨ ਅੰਦੋਲਨ ਦੀ ਹਮਾਇਤ, ਕਿਹਾ-ਕੋਈ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਨਹੀਂ...
ਮੇਘਾਲਿਆ ਦੇ ਰਾਜਪਾਲ ਨੇ ਕੀਤੀ ਕਿਸਾਨ ਅੰਦੋਲਨ ਦੀ ਹਮਾਇਤ, ਕਿਹਾ-ਕੋਈ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਨਹੀਂ... (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਮੇਘਾਲਿਆ ਦੇ ਰਾਜਪਾਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਜਬਰ ਰਾਹੀਂ ਉਨ੍ਹਾਂ ਦਾ ਦਮਨ ਨਾ ਕੀਤਾ ਜਾਵੇ।

ਆਪਣੇ ਪਿਤਰੀ ਜ਼ਿਲ੍ਹੇ ’ਚ ਇੱਕ ਸਮਾਗਮ ਦੌਰਾਨ ਸ੍ਰੀ ਮਲਿਕ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦੀ ਹੈ ਤਾਂ ਕਿਸਾਨ ਨਰਮ ਪੈ ਜਾਣਗੇ। ਉਨ੍ਹਾਂ ਕਿਹਾ, ‘ਕੋਈ ਵੀ ਕਾਨੂੰਨ ਕਿਸਾਨਾਂ ਦੇ ਪੱਖ ’ਚ ਨਹੀਂ ਹੈ। ਜਦੋਂ ਕਿਸੇ ਨੇ ਇਸ ਦਾ ਵਿਰੋਧ ਕੀਤਾ, ਉਸ ’ਤੇ ਲਾਠੀਚਾਰਜ ਕੀਤਾ ਗਿਆ।’

ਰਾਜਪਾਲ ਨੇ ਦਾਅਵਾ ਕੀਤਾ ਕਿ ਕਿਸਾਨ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਅਫਵਾਹ ਸੁਣਨ ਮਗਰੋਂ ਉਨ੍ਹਾਂ ਅਜਿਹਾ ਕੀਤੇ ਜਾਣ ਵਰਜਿਆ ਸੀ। ਮਲਿਕ ਨੇ ਇਹ ਵੀ ਕਿਹਾ, ‘ਉਸ ਮੁਲਕ ਨੂੰ ਕੋਈ ਨਹੀਂ ਬਚਾਅ ਸਕਦਾ, ਜਿੱਥੇ ਕਿਸਾਨ ਅਤੇ ਫ਼ੌਜੀ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ, ‘ਮੈਂ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ, ਮੈਂ ਉਨ੍ਹਾਂ ਦੀਆਂ ਮੁਸ਼ਕਲਾਂ ਸਮਝ ਸਕਦਾ ਹਾਂ। ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮੈਂ ਕਿਸੇ ਵੀ ਹੱਦ ਤਕ ਜਾ ਸਕਦਾ ਹਾਂ।’
ਮਲਿਕ ਨੇ ਕਿਹਾ, ‘ਸਰਦਾਰ ਕੌਮ ਪਿੱਛੇ ਕਿਵੇਂ ਹਟ ਸਕਦੀ ਹੈ ਅਤੇ ਤਿੰਨ ਸੌ ਸਾਲਾਂ ਮਗਰੋਂ ਵੀ ਗੱਲ ਨਹੀਂ ਭੁੱਲਦੀ। ਇੰਦਰਾ ਗਾਂਧੀ (ਸਾਬਕਾ ਪ੍ਰਧਾਨ ਮੰਤਰੀ) ਨੇ ਵੀ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ‘ਮਹਾਮਿ੍ਤੰਜਯ ਮੰਤਰ ਦਾ ਜਾਪ ਕਰਵਾਇਆ ਸੀ।’
Published by: Gurwinder Singh
First published: March 15, 2021, 1:33 PM IST
ਹੋਰ ਪੜ੍ਹੋ
ਅਗਲੀ ਖ਼ਬਰ