Fourth Front: 1 ਮਈ ਤੋ ਨਵੀ ਪਾਰਟੀ ਬਣਾ ਕੇ ਪੰਜਾਬ ਨੂੰ ਚੋਥਾ ਫਰੰਟ ਦਵਾਂਗੇ: ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ

News18 Punjabi | News18 Punjab
Updated: April 19, 2021, 6:45 PM IST
share image
Fourth Front: 1 ਮਈ ਤੋ ਨਵੀ ਪਾਰਟੀ ਬਣਾ ਕੇ ਪੰਜਾਬ ਨੂੰ ਚੋਥਾ ਫਰੰਟ ਦਵਾਂਗੇ: ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ

  • Share this:
  • Facebook share img
  • Twitter share img
  • Linkedin share img
ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ  ਕਰਦਿਆ ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ) ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁੁਰਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨ ਦਾ ਐਲਾਨ ਕੀਤਾ।

ਇਥੇ ਜਾਰੀ ਪ੍ਰੈਸ ਬਿਆਨ ਵਿੱਚ 6 ਮੈਬਰੀ ਏਕਤਾ ਕਮੇਟੀ ਦੇ ਪ੍ਰਮੁੱਖ ਬੁਲਾਰੇ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬੜੇ ਲੰਮੇ ਸਮੇ ਤੋ ਪੰਜਾਬੀਆ ਦੀ ਚਾਹਤ ਨੂੰ ਧਿਆਨ ਵਿੱਚ ਰੱਖਦਿਆ ਦੋਹਾ ਟਕਸਾਲੀ ਅਕਾਲੀ ਲੀਡਰਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਸਾਝੀ ਤਾਲਮੇਲ ਏਕਤਾ ਕਮੇਟੀ ਗਠਿਤ ਕੀਤੀ ਸੀ ਜਿਸ ਵਿੱਚ ਬ੍ਰਹਮਪੁਰਾ ਅਤੇ ਢੀਂਡਸਾ ਨੇ ਜਥੇਦਾਰ ਉਜਾਗਰ ਸਿੰਘ ਬਡਾਲੀ , ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ , ਕਰਨੈਲ ਸਿੰਘ ਪੀਰਮੁਹੰਮਦ, ਜਗਦੀਸ਼ ਸਿੰਘ ਗਰਚਾ, ਸ੍ ਰਣਜੀਤ ਸਿੰਘ ਤਲਵੰਡੀ ਅਤੇ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਨੂੰ ਮੈਂਬਰ ਬਣਾਇਆ ਸੀ।

ਸੁਖਦੇਵ ਸਿੰਘ ਢੀਡਸਾ ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਮਈ ਦੇ ਪਹਿਲੇ ਹਫਤੇ ਨਵੀ ਪਾਰਟੀ ਦਾ ਗਠਨ ਕਰਕੇ ਮਜਬੂਤ ਜਥੇਬੰਦਕ ਢਾਂਚਾ ਬਣਾਇਆ ਜਾਵੇਗਾ ਤੇ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਚੋਥੇ ਫਰੰਟ ਦਾ ਗਠਨ ਹੋਵੇਗਾ ਤਾਂ ਜੋ ਪ੍ਰਮੱਖ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ,ਜਿਨਾ ਨੰ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।ਉਕਤ ਆਗੂੂਆਂ ਨੇ ਸਾਂਝੇ ਤੋਰ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਜਿੱਦ ਛੱਡ ਕੇ ਕਿਸਾਨੀ ਮੰਗਾਂ ਤੁਰੰਤ ਸਵੀਕਾਰਨ ਕਰਨ ਤੇ ਕਈ ਮਹੀਨਿਆਂ ਤੋ ਆਪਣੇ ਹੱਕੀ ਮੰਗਾਂ ਖਾਤਰ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤੇ ਨੂੰ ਰਾਹਤ ਦਵਾਉਣ।
ਸਵਰਗਵਾਸੀ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੇਟੇ ਰਣਜੀਤ ਸਿੰਘ ਤਲਵੰਡੀ ਦੀ ਚੰਡੀਗੜ ਸਥਿਤ ਕੋਠੀ `ਚ ਦੋੋਹਾਂ ਪਾਰਟੀਆਂ ਦੀ ਲੀਡਰਸਿ਼ਪ ਨੇ ਮੀਟਿੰਗ ਉਪਰੰਤ ਬਰਗਾੜੀ ਕਾਂਡ ਦੇ ਦੋਸ਼ ਫੜਨ ਤੇ ਪੀੜਤਾਂ ਨੂੰ ਇਨਸਾਫ ਦੇਣ ਲਈ ਉੱਚ ਪੱਧਰੀ ਵਫਦ ਪੰਜਾਬ ਦੇ ਗਵਰਨਰ ਨੂੰ ਜਲਦੀ ਮਿਲੇਗਾ।ਉਨਾ ਕਿਹਾ ਕਿ ਕੈਪਟਨ ਸਰਕਾਰ ਤੇ ਬਾਦਲ ਦੋਹੇ ਫਰੈਡਲੀ ਮੈਚ ਖੇਡ ਰਹੇ ਹਨ ਜਿਸ ਦਾ ਖਮਿਆਜਾ ਪੰਜਾਬ ਭੁਗਤ ਰਿਹਾ ਹੈ। ਕੈਪਟਨ ਹਕੂਮਤ ਤੇ ਨਿਸ਼ਾਨੇ ਸਾਧਦਿਆਂ ਉਕਤ ਆਗੂਆਂ ਦੋਸ਼ ਲਾਇਆ ਕਿ ਚੋਣਾਂ ਵੇਲੇ ਕੈਪਟਨ ਨੇ ਵੱਡੋ-ਵੱਡੇ ਵਾਅਦੇ ਕੀਤੇ ਸੀ ਕਿ ਬਰਗਾੜੀ ਕਾਂਡ ਦੇ ਅਸਲ ਦੋਸ਼ੀ,ਕਰਜੇ ਮੁਆਫੀ ਆਦਿ ਮਸਲਿਆਂ ਨੂੰ ਸਿਰੇ ਚਾੜਿਆ ਜਾਵੇਗਾ ਪਰ ਅਸਲੀਅਤ ਚ ਉਨਾ ਬਾਦਲਾਂ ਨਾਲ ਰਲ ਕੇ ਪੰਜਾਬ ਨੂੰ ਚੰਗੀ ਤਰਾਂ ਲੁਟਿਆ।

ਦੋਹਾਂ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੇ ਭਲੇ ਲਈ ਅਸੀ ਦੋਹੇ ਨਵੀ ਪਾਰਟੀ ਬਣਾ ਕੇ ਪੰਜਾਬ ਨੂੰ ਚੋਥਾ ਫਰੰਟ ਜਰੂਰੀ ਦਵਾਵਾਂਗੇ।ਇਸ ਮੌਕੇ  ਪੀਰਮੁਹੰਮਦ ਨੇ ਕਿਹਾ ਕਿ ਇਸ ਏਕਤਾ ਕਮੇਟੀ ਨੇ ਲਗਾਤਾਰ ਮੀਟਿੰਗਾ ਕਰਕੇ ਦੋਹਾ ਅਕਾਲੀ ਧੜਿਆ ਵਿੱਚ ਸਪੂੰਰਨ ਏਕਤਾ ਕਰਨ ਲਈ ਮਾਹੌਲ ਤਿਆਰ ਕੀਤਾ। ਪੀਰਮੁਹੰਮਦ ਅਤੇ ਬਾਕੀ ਏਕਤਾ ਕਮੇਟੀ ਮੈਬਰਾ ਨੇ ਸਪੱਸ਼ਟ ਕੀਤਾ ਕਿ 6 ਮੈਬਰੀ ਕਮੇਟੀ ਅੱਗੇ ਵੀ ਹਮ-ਖਿਆਲੀ ਪਾਰਟੀਆਂ ਨਾਲ ਸੰਪਰਕ ਕਰਨ ਲਈ ਗੱਲਬਾਤ ਕਰਦੀ ਰਹੇਗੀ।

ਇਸ ਮੌਕੇ ਹੋਰਨਾ ਤੋ ਇਲਾਵਾ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਹਰਸੁਖਇੰਦਰ ਸਿੰਘ ਬੱਬੀਬਾਦਲ, ਦਵਿੰਦਰ ਸਿੰਘ ਸੋਢੀ ਰਾਜਸੀ ਸਲਾਹਕਾਰ, ਡਾ ਮਨਜੀਤ ਸਿੰਘ ਭੌਮਾ, ਸਾਹਿਬ ਸਿੰਘ ਬਡਾਲੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਹਰਦਿੱਤ ਸਿੰਘ ਅਤੇ ਬਲਜਿੰਦਰ ਸਿੰਘ ਐਟਲਾਟਾ ਅਤੇ ਜਸਵਿੰਦਰ ਸਿੰਘ ਓ ਐਸ ਡੀ ਆਦਿ ਹਾਜਰ ਸਨ।
Published by: Anuradha Shukla
First published: April 19, 2021, 6:35 PM IST
ਹੋਰ ਪੜ੍ਹੋ
ਅਗਲੀ ਖ਼ਬਰ