ਚੰਡੀਗੜ੍ਹ : 20 ਤੋਂ 25 ਦਿਨਾਂ ਅੰਦਰ ਕੋਰੋਨਾ ਕੇਸਾਂ ਵਿਚ ਕਮੀ ਹੋਣ ਦੀ ਉਮੀਦ- ਪ੍ਰੋ. ਜੀਡੀ ਪੁਰੀ

News18 Punjabi | News18 Punjab
Updated: April 18, 2021, 5:00 PM IST
share image
ਚੰਡੀਗੜ੍ਹ : 20 ਤੋਂ 25 ਦਿਨਾਂ ਅੰਦਰ ਕੋਰੋਨਾ ਕੇਸਾਂ ਵਿਚ ਕਮੀ ਹੋਣ ਦੀ ਉਮੀਦ- ਪ੍ਰੋ. ਜੀਡੀ ਪੁਰੀ
ਚੰਡੀਗੜ੍ਹ : 20 ਤੋਂ 25 ਦਿਨਾਂ ਤੱਕ ਕੋਰੋਨਾ ਕੇਸਾਂ ਵਿਚ ਕਮੀ ਆਵੇਗੀ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਦੀ ਲਾਗ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹਰ ਰਾਜ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ।

ਪੀਜੀਆਈ ਦੀ ਕੋਵਿਡ ਕਮੇਟੀ ਦੇ ਚੇਅਰਮੈਨ ਅਤੇ ਡੀਨ ਪ੍ਰੋਫੈਸਰ ਜੀ ਡੀ ਪੁਰੀ ਨੇ ਉਮੀਦ ਜਤਾਈ ਹੈ ਕਿ 20 ਤੋਂ 25 ਦਿਨਾਂ ਤੱਕ ਕੋਰੋਨਾ ਮਾਮਲਿਆਂ ਵਿੱਚ ਕਮੀ ਆਵੇਗੀ। ਪੁਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਰੋਨਾ ਚੰਡੀਗੜ੍ਹ ਵਿੱਚ ਸਿਖਰਾਂ ਉਤੇ ਹੈ ਅਤੇ ਯੂਕੇ ਸਟਰੇਨ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ 25 ਤੋਂ 45 ਸਾਲ ਦੀ ਉਮਰ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਹ ਵਰਗ ਦਾ ਖਾਸਾ ਧਿਆਨ ਨਹੀਂ ਰੱਖ ਰਿਹਾ ਹੈ, ਜਿਸ ਕਾਰਨ ਇਹ ਸਮੂਹ ਵਿੱਚ ਮੌਤ ਦਰ ਵੀ ਵੱਧ ਵੇਖੀ ਜਾ ਰਹੀ ਹੈ।

ਪੁਰੀ ਨੇ ਉਮੀਦ ਪ੍ਰਗਟਾਈ ਹੈ ਕਿ ਅਗਲੇ 20 ਤੋਂ 25 ਦਿਨਾਂ ਤਕ ਕੋਰੋਨਾ ਦੇ ਕੇਸ ਘੱਟ ਜਾਣਗੇ। ਇਹ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਅਸੀਂ ਸਾਰੇ ਵਧੇਰੇ ਸਾਵਧਾਨੀ ਦਾ ਧਿਆਨ ਰੱਖਣ ਦੇ ਨਾਲ ਟੀਕਾਕਰਣ ਵੀ ਕਰਵਾਵਾਂਗੇ। ਪੁਰੀ ਅਨੁਸਾਰ ਪੀਜੀਆਈ ਵਿੱਚ ਮਰੀਜ਼ਾਂ ਤੋਂ ਇਲਾਵਾ ਸਟਾਫ ਦਾ ਵੀ ਕੋਰੋਨਾ ਪਾਜੀਟਿਵ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਦਿਨਾਂ ਵਿੱਚ ਐਨਸੀਥੀਸੀਆ ਵਿਭਾਗ ਦੇ ਕੁਝ ਸੀਨੀਅਰ ਡਾਕਟਰਾਂ ਅਤੇ ਸਟਾਫ ਸਣੇ 20 ਤੋਂ ਵੱਧ ਲੋਕ ਪਾਜੀਟਿਵ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਸਿਹਤ ਵਿਭਾਗ ਕੋਲ ਇੱਕ ਹਫ਼ਤੇ ਦੀ ਵੈਕਸੀਨ ਬਾਕੀ ਹੈ। ਚੰਡੀਗੜ੍ਹ ਵਿਚ 1 ਲੱਖ 92 ਹਜ਼ਾਰ ਖੁਰਾਕਾਂ ਆਈਆਂ ਸਨ। ਚੰਡੀਗੜ੍ਹ ਵਿੱਚ ਰੋਜ਼ਾਨਾ ਕਰੀਬ 4 ਹਜ਼ਾਰ ਲੋਕਾਂ ਦਾ ਟੀਕਾ ਲਗਾਇਆ ਜਾ ਰਿਹਾ ਹੈ। ਸਿਹਤ ਵਿਭਾਗ ਨੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦਿੱਤੀ ਹੈ। ਸਿਹਤ ਵਿਭਾਗ ਨੇ ਕੇਂਦਰ ਸਰਕਾਰ ਨੂੰ ਹੋਰ ਵੈਕਸੀਨ ਭੇਜਣ ਲਈ ਪੱਤਰ ਲਿਖਿਆ ਹੈ। ਉਮੀਦ ਹੈ ਵੈਕਸੀਨ ਦੋ ਤਿੰਨ ਦਿਨਾਂ ਤੱਕ  ਚੰਡੀਗੜ੍ਹ ਪਹੁੰਚੇਗੀ।
Published by: Ashish Sharma
First published: April 18, 2021, 12:46 PM IST
ਹੋਰ ਪੜ੍ਹੋ
ਅਗਲੀ ਖ਼ਬਰ