ਮੋਗਾ- ਮਿਸਤਰੀ ਨੇ ਪੈਟਰੋਲ 'ਤੇ ਚਲਣ ਵਾਲੀ ਲੱਕੜ ਦੀ ਵਿਲੱਖਣ ਕਾਰ ਬਣਾਈ

News18 Punjabi | News18 Punjab
Updated: April 18, 2021, 8:18 PM IST
share image
ਮੋਗਾ- ਮਿਸਤਰੀ ਨੇ ਪੈਟਰੋਲ 'ਤੇ ਚਲਣ ਵਾਲੀ ਲੱਕੜ ਦੀ ਵਿਲੱਖਣ ਕਾਰ ਬਣਾਈ
ਮੋਗਾ -ਲਕੜ ਮਿਸਤਰੀ ਨੇ ਪੈਟਰੋਲ 'ਤੇ ਚਲਣ ਵਾਲੀ ਲੱਕੜ ਦੀ ਬਣਾਈ ਕਾਰ

  • Share this:
  • Facebook share img
  • Twitter share img
  • Linkedin share img
Deepak Singla

ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਰਹਿਣ ਵਾਲੇ ਲੱਕੜ ਮਿਸਤਰੀ ਨੇ ਆਪਣੇ ਬੱਚੇ ਦੀ ਮੰਗ 'ਤੇ ਪੈਟਰੋਲ 'ਤੇ ਚਲਣ ਵਾਲੀ ਲੱਕੜ ਦੀ ਵਿਲੱਖਅ ਕਾਰ ਬਣਾਈ ਹੈ। ਜਿਸ ਵਿਚ ਰੁਪਿੰਦਰ ਨੇ ਐਕਟਿਵਾ ਸਕੂਟਰ ਦਾ ਇੰਜਨ ਲਾਇਆ ਗਿਆ  ਅਤੇ ਇਸ ਵਿਚ ਉਸ ਨੇ ਮਾਰੂਤੀ ਕਾਰ ਦਾ ਸਟੇਰਿੰਗ ਵੀ ਲਾਇਆ ਹੈ।  ਇਸ ਤੋਂ ਇਲਾਵਾ ਕਾਰ ਵਿਚ ਦੋ ਲੋਕਾ ਦੇ ਬੈਠਣ ਜੀ ਸਹੂਲਤ ਹੈ।

ਰੁਪਿੰਦਰ ਵਲੋਂ ਬਣਾਈ ਕਾਰ ਨੂੰ ਲੋਕ ਵੇਖਣ ਆਉਂਦੇ ਹਨ ਅਤੇ ਉਸ ਦੇ ਬੱਚੇ ਦੇ ਦੋਸਤ ਵੀ ਇਸ ਕਾਰ ਵਿਚ ਕਾਲੋਨੀ ਵਿਚ ਹੀ ਗੇੜੇ ਮਾਰਦੇ ਹਨ। ਇਸ ਮੌਕੇ ਰੁਪਿੰਦਰ ਨੇ ਦਸਿਆ ਕੀ ਉਹ ਕੁਝ ਸਾਲ ਪਹਿਲਾ ਸ਼ਿਮਲਾ ਗਿਆ ਸੀ ਅਤੇ ਉਥੇ ਦੇ ਲੱਕੜ ਬਾਜ਼ਾਰ ਵਿਚੋ ਆਪਣੇ ਬੇਟੇ ਲਈ ਲਕੜ ਦੀ ਖਿਲੋਨਾ ਕਾਰ ਖਰੀਦ ਕੇ ਲਿਆਇਆ ਸੀ । ਘਰ ਆ ਕੇ ਜਦੋ ਉਸ ਨੇ ਲੱਕੜ ਦੀ ਖਿਡੌਣਾ ਕਾਰ ਆਪਣੇ ਬੇਟੇ ਨੂੰ ਦਿਤੀ ਤਾਂ ਬੇਟਾ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੇ ਆਪਣੇ ਪਿਤਾ ਨੂੰ ਕਿਹਾ ਕੀ ਪਾਪਾ ਇਹ ਕਾਰ ਸੜਕ ਉਤੇ ਨਹੀ ਚਲ ਸਕਦੀ। ਰੁਇੰਦਰ ਨੇ  ਆਪਣੇ ਬੇਟੇ ਨੂੰ ਕਿਹਾ ਉਹ ਜਲਦ ਹੀ ਇਸ ਖਿਡੌਣੇ ਵਰਗੀ ਕਾਰ ਬਣਾਵੇਗਾ।  ਕੋਰੋਨਾ  ਕਾਲ ਦੌਰਾਨ ਉਹ ਘਰ ਵਿਚ ਸੀ ਤਾਂ  ਰੁਪਿੰਦਰ ਨੇ ਇਹ ਪੈਟਰੌਲ ਉਤੇ ਚਲਣ ਵਾਲੀ ਵਿਲਖਣ ਕਾਰ ਬਣਾਈ। 

ਰੁਪਿੰਦਰ ਨੇ ਨਿਊਜ 18  ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਵਿਚ ਐਕਟਿਵਾ ਦਾ ਇੰਜਨ ਜੋ ਕੀ ਕਿਸੇ ਕਬਾੜੀ ਤੋਂ 8000 ਦਾ ਲੈਕੇ ਫਿਟ ਕੀਤਾ ਅਤੇ ਇਹ ਕਾਰ ਪੇਟ੍ਰੋਲ ਤੇ 32 ਕਿਲੋਮੀਟਰ ਦੀ ਮਾਇਲੇਜ ਦਿੰਦੀ ਹੈ । ਰੁਪਿੰਦਰ ਨੇ ਦਸਿਆ ਕੀ ਇਸ ਨੂੰ ਮੋਟਰ ਸਾਈਕਲ ਦੇ ਟਾਇਰ ਲਾਏ ਅਤੇ ਮਾਰੁਤੀ ਦਾ ਸਟੇਰਿੰਗ ਲਾਇਆ।  ਉਸ ਨੇ ਦਸਿਆ ਕੀ ਟ੍ਰੈਫਿਕ ਨਿਯਮ ਦੇ ਚਲਦੇ ਉਹ ਇਹ ਗੱਡੀ ਰੋਡ ਉਤੇ ਲੈ ਕੇ ਨਹੀ ਜਾਂਦਾ। ਬੱਚੇ ਉਨਾ ਦੀ ਕਲੋਨੀ ਵਿਚ ਇਸ ਨੂੰ ਚਲਾਉਂਦੇ ਹਨ। ਹੁਣ ਬੱਚੇ ਇਹ ਕਾਰ ਨੂੰ ਕਲੋਨੀ ਵਿਚ ਚਲਾਉਂਦੇ ਹਨ ਅਤੇ ਉਸ ਦੇ ਦੋਸਤ ਵੀ ਇਸ ਲੱਕੜ ਦੀ ਵਿਲਖਣ ਕਾਰ ਨੂ ਬਹੁਤ ਪਸੰਦ ਕਰਦੇ ਹਨ।
Published by: Ashish Sharma
First published: April 18, 2021, 7:07 PM IST
ਹੋਰ ਪੜ੍ਹੋ
ਅਗਲੀ ਖ਼ਬਰ