ਜੀਰਕਪੁਰ- ਨਾਈਟ ਕਰਫਿਊ ਦੀ ਉਲੰਘਣਾ ਦੇ ਦੋਸ਼ ‘ਚ ਤਿੰਨ ਖਿਲਾਫ ਕੇਸ ਦਰਜ

News18 Punjabi | News18 Punjab
Updated: April 18, 2021, 4:16 PM IST
share image
ਜੀਰਕਪੁਰ- ਨਾਈਟ ਕਰਫਿਊ ਦੀ ਉਲੰਘਣਾ ਦੇ ਦੋਸ਼ ‘ਚ ਤਿੰਨ ਖਿਲਾਫ ਕੇਸ ਦਰਜ
ਜੀਰਕਪੁਰ- ਨਾਈਟ ਕਰਫਿਊ ਦੀ ਉਲੰਘਣਾ ਦੇ ਦੋਸ਼ ‘ਚ ਤਿੰਨ ਖਿਲਾਫ ਕੇਸ ਦਰਜ

  • Share this:
  • Facebook share img
  • Twitter share img
  • Linkedin share img
ਮਨੋਜ ਰਾਠੀ

ਜੀਰਕਪੁਰ- ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਨਾਇਟ ਕਰਿਫਊ ਲਗਾਇਆ ਗਿਆ ਹੈ। ਜ਼ੀਰਕਪੁਰ ਵਿਚ ਨਾਇਟ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 3 ਮਾਮਲੇ ਦਰਜ ਕੀਤੇ ਹਨ।

ਜ਼ੀਰਕਪੁਰ ਸਥਾਨਕ ਪੁਲਿਸ ਨੇ ਢਾਬਾ ਚਾਲਕ, ਬੇਕਰੀ ਦੁਕਾਨ ਮਾਲਕ ਅਤੇ ਸਬਜ਼ੀਆਂ ਵੇਚਣ ਵਾਲੇ ਸਮੇਤ 3 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਜ਼ੀਰਕਪੁਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਵੱਖ-ਵੱਖ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹ ਸੀ। ਇਸ ਦੌਰਾਨ ਆਮਿਰ ਖਾਨ ਪੁੱਤਰ ਅਸਲਮ ਖ਼ਾਨ ਨਿਵਾਸੀ ਮਕਾਨ ਨੰਬਰ 18 ਪ੍ਰੀਤ ਕਲੋਨੀ ਨਾਈਟ ਕਰਫਿਊ ਲੱਗਣ ਦੇ ਬਾਵਜੂਦ ਢਾਬਾ ਖੋਲ੍ਹ ਕੇ ਬੈਠਾ ਹੈ। ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਗ੍ਰਿਫਤਾਰ ਕਰ ਲਿਆ।

ਇਕ ਹੋਰ ਮਾਮਲੇ ਵਿਚ ਪੁਲਿਸ ਨੇ ਅਬਦੁੱਲ ਅਜ਼ੀਜ਼ ਪੁੱਤਰ ਅਬਦੁੱਲ ਮਜੀਦ ਨਿਵਾਸੀ 130 ਰਵਿੰਦਰ ਇੰਕਲੇਵ ਫੇਸ 1, ਨੇ ਦੇਰ ਰਾਤ ਤੱਕ ਆਪਣੀ ਬੇਕਰੀ ਦੀ ਦੁਕਾਨ ਖੋਲੀ ਸੀ। ਪੁਲਿਸ ਨੇ ਧਾਰਾ 188 ਤਹਿਤ ਕੇਸ ਦਰਜ ਕਰਕੇ ਵਿਰੁੱਧ ਹਿਰਾਸਤ ਵਿੱਚ ਲਿਆ ਹੈ। , ਇਸ ਤੋਂ ਇਲਾਵਾ ਲਲਿਤ ਕੁਮਾਰ ਪੁੱਤਰ ਰਾਜੇਂਦਰ ਨਿਵਾਸੀ ਹਰਮਿਲਾਪ ਨਗਰ, ਫੇਸ 2 ਦੇਰ ਰਾਤ ਤੱਕ ਗਲੀਆਂ ਵਿਚ ਸਬਜ਼ੀਆਂ ਵੇਚ ਰਿਹਾ ਸੀ। ਜਿਸ ਨੂੰ ਡੀ ਸੀ ਮੁਹਾਲੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਧਾਰਾ 188 ਦੇ ਅਧੀਨ ਨਾਮਜਦ ਕੀਤਾ ਗਿਆ ਹੈ।
Published by: Ashish Sharma
First published: April 18, 2021, 3:05 PM IST
ਹੋਰ ਪੜ੍ਹੋ
ਅਗਲੀ ਖ਼ਬਰ