ਬੰਗਾਲ ਵਿਚ ਪ੍ਰਚਾਰ ਕਰਨ ਤੋਂ ਮੈਨੂੰ ਕੋਈ ਵੀ ਸਾਜ਼ਿਸ਼ ਨਹੀਂ ਰੋਕ ਸਕਦੀ: ਮਮਤਾ

News18 Punjabi | News18 Punjab
Updated: March 16, 2021, 9:03 AM IST
share image
ਬੰਗਾਲ ਵਿਚ ਪ੍ਰਚਾਰ ਕਰਨ ਤੋਂ ਮੈਨੂੰ ਕੋਈ ਵੀ ਸਾਜ਼ਿਸ਼ ਨਹੀਂ ਰੋਕ ਸਕਦੀ: ਮਮਤਾ
ਬੰਗਾਲ ਵਿਚ ਪ੍ਰਚਾਰ ਕਰਨ ਤੋਂ ਮੈਨੂੰ ਕੋਈ ਵੀ ਸਾਜ਼ਿਸ਼ ਨਹੀਂ ਰੋਕ ਸਕਦੀ: ਮਮਤਾ

  • Share this:
  • Facebook share img
  • Twitter share img
  • Linkedin share img
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਕੋਈ ਵੀ ਸਾਜ਼ਿਸ਼ ਉਸ ਨੂੰ ਸੂਬੇ ਦੀਆਂ ਅਸੈਂਬਲੀ ਚੋਣਾਂ ਲਈ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦੀ। ਬੈਨਰਜੀ ਨੇ ਕਿਹਾ ਕਿ ਉਹ ਭਾਜਪਾ ਖ਼ਿਲਾਫ਼ ਲੜਾਈ ਨੂੰ ਜਾਰੀ ਰੱਖੇਗੀ।

ਨੰਦੀਗ੍ਰਾਮ ਵਿਚ ਪਿਛਲੇ ਹਫ਼ਤੇ ਕਥਿਤ ਧੱਕਾ-ਮੁੱਕੀ ਦੌਰਾਨ ਜ਼ਖ਼ਮੀ ਹੋਣ ਮਗਰੋਂ ਜ਼ਿਲ੍ਹੇ ਵਿੱਚ ਆਪਣੀ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀ ਆਵਾਜ਼ ਤੇ ਦਿਲ ਕੰਮ ਕਰਦਾ ਹੈ, ਉਹ ਆਪਣੀ ਇਸ ਲੜਾਈ ਨੂੰ ਜਾਰੀ ਰੱਖੇਗੀ।

ਮੁੱਖ ਮੰਤਰੀ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ, ‘ਕੁਝ ਦਿਨਾਂ ਦੀ ਉਡੀਕ ਕਰੋ, ਮੇਰੀਆਂ ਲੱਤਾਂ ਪਹਿਲਾਂ ਨਾਲੋਂ ਠੀਕ ਹੋ ਜਾਣਗੀਆਂ। ਮੈਂ ਵੇਖਾਂਗੀ ਕਿ ਤੁਹਾਡੀਆਂ ਲੱਤਾਂ ਬੰਗਾਲ ਦੀ ਸਰਜ਼ਮੀ ’ਤੇ ਕਿਵੇਂ ਖੁੱਲ੍ਹੇਆਮ ਚੱਲਦੀਆਂ ਹਨ।’ ਇਥੇ ਪੁਰੂਲੀਆ ਜ਼ਿਲ੍ਹੇ ਵਿੱਚ ਵ੍ਹੀਲਚੇਅਰ ’ਤੇ ਬੈਠਿਆਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਸਾਜ਼ਿਸ਼ ਉਨ੍ਹਾਂ ਦੇ ਵਧਦੇ ਕਦਮਾਂ ਨੂੰ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਅਸੈਂਬਲੀ ਚੋਣਾਂ ਜਿੱਤਣ ਲਈ ਭਾਜਪਾ ਦਿੱਲੀ ਤੋਂ ਆਪਣੇ ਕਈ ਆਗੂਆਂ ਨੂੰ ਲੈ ਕੇ ਪੁੱਜੀ ਹੈ। ਮਮਤਾ ਨੇ ਕਿਹਾ, ‘ਪਰ ਮੈਂ ਆਖਦੀ ਹਾਂ ਕਿ ਬੰਗਾਲ ਤੁਹਾਡੇ ਹੱਥ ਨਹੀਂ ਆਉਣਾ।’
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਸੂਬੇ ਵਿੱਚ ਵਿਕਾਸ ਤੇ ਭਲਾਈ ਦੇ ਕਈ ਕੰਮ ਕੀਤੇ ਹਨ। ਉਨ੍ਹਾਂ ਕਿਹਾ, ‘ਜਿੰਨਾ ਕੰਮ ਅਸੀਂ ਕੀਤਾ ਹੈ, ਕੁਲ ਆਲਮ ਦੀ ਸ਼ਾਇਦ ਕੋਈ ਸਰਕਾਰ ਅਜਿਹਾ ਕਰ ਸਕੇ। ਉਨ੍ਹਾਂ (ਭਾਜਪਾ) ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਨਹੀਂ ਚਲਾ ਸਕਦਾ ਤੇ ਪੂਰੀ ਤਰ੍ਹਾਂ ਅਯੋਗ ਹੈ।’ ਉਨ੍ਹਾਂ ਕਿਹਾ, ‘ਭਾਜਪਾ ਵੱਲੋਂ ਨਾਮਜ਼ਦ 18 ਸੰਸਦ ਮੈਂਬਰਾਂ ਨੇ ਸੂਬੇ ਲਈ ਕੁਝ ਨਹੀਂ ਕੀਤਾ। ਜੇ ਉਹ ਚੋਣਾਂ ਜਿੱਤ ਗਏ ਤਾਂ ਕੀ ਕਰਨਗੇ? ਝੂਠ ਫੈਲਾਉਣਗੇ ਤੇ ਦੰਗੇ ਭੜਕਾਉਣਗੇ?’
Published by: Gurwinder Singh
First published: March 16, 2021, 9:03 AM IST
ਹੋਰ ਪੜ੍ਹੋ
ਅਗਲੀ ਖ਼ਬਰ