Batla House Encounter Case: ਅਦਾਲਤ ਨੇ ਆਰਿਜ਼ ਖਾਨ ਨੂੰ ਸੁਣਾਈ ਫਾਂਸੀ ਦੀ ਸਜ਼ਾ

News18 Punjabi | News18 Punjab
Updated: March 15, 2021, 7:21 PM IST
share image
Batla House Encounter Case: ਅਦਾਲਤ ਨੇ ਆਰਿਜ਼ ਖਾਨ ਨੂੰ ਸੁਣਾਈ ਫਾਂਸੀ ਦੀ ਸਜ਼ਾ
Batla House Encounter Case: ਅਦਾਲਤ ਨੇ ਆਰਿਜ਼ ਖਾਨ ਨੂੰ ਸੁਣਾਈ ਫਾਂਸੀ ਦੀ ਸਜ਼ਾ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਦਿੱਲੀ ਦੀ ਇਕ ਅਦਾਲਤ ਨੇ ਪੁਲਿਸ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੇ ਕਤਲ ਅਤੇ 2008 ਦੇ ਬਟਲਾ ਹਾਊਸ ਮੁਕਾਬਲੇ ਨਾਲ ਜੁੜੇ ਹੋਰ ਮਾਮਲਿਆਂ ਵਿੱਚ ਆਰਿਜ਼ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਸਜ਼ਾ ਸੁਣਾਈ ਹੈ।

ਪੁਲਿਸ ਨੇ ਅੱਤਵਾਦੀ ਸੰਗਠਨ 'ਇੰਡੀਅਨ ਮੁਜਾਹਿਦੀਨ' ਨਾਲ ਕਥਿਤ ਤੌਰ 'ਤੇ ਜੁੜੇ ਖਾਨ ਨੂੰ ਮੌਤ ਦੀ ਸਜ਼ਾ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਕਿਹਾ ਕਿ ਇਹ ਨਾ ਸਿਰਫ ਕਤਲ ਦਾ ਕੇਸ ਹੈ, ਬਲਕਿ ਇਨਸਾਫ ਦੀ ਰੱਖਿਆ ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੀ ਹੱਤਿਆ ਦਾ ਕੇਸ ਹੈ। ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ।

ਪੁਲਿਸ ਦੀ ਤਰਫੋਂ ਪੇਸ਼ ਹੋਏ ਸਰਕਾਰੀ ਵਕੀਲ ਏ ਟੀ ਅੰਸਾਰੀ ਨੇ ਕਿਹਾ ਕਿ ਇਸ ਕੇਸ ਵਿੱਚ ਅਜਿਹੀ ਸਜ਼ਾ ਦੇਣ ਦੀ ਲੋੜ ਹੈ, ਤਾਂ ਜੋ ਹੋਰ ਲੋਕ ਵੀ ਸਿੱਖਣ ਅਤੇ ਇਹ ਸਜ਼ਾ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਖਾਨ ਦੇ ਵਕੀਲ ਨੇ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ।
ਦਿੱਲੀ ਦੀ ਇੱਕ ਅਦਾਲਤ ਨੇ ਆਰਿਜ਼ ਖਾਨ ਨੂੰ 2008 ਵਿੱਚ ਬਟਲਾ ਹਾਊਸ ਮੁਕਾਬਲੇ ਦੌਰਾਨ ਸ਼ਰਮਾ ਦੇ ਕਤਲ ਅਤੇ ਹੋਰਨਾਂ ਅਪਰਾਧਾਂ ਲਈ 8 ਮਾਰਚ ਨੂੰ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਸਾਬਤ ਹੋਇਆ ਹੈ ਕਿ ਆਰਿਜ਼ ਖਾਨ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਅਧਿਕਾਰੀ 'ਤੇ ਫਾਇਰਿੰਗ ਕੀਤੀ ਅਤੇ ਉਸ ਦੀ ਹੱਤਿਆ ਕਰ ਦਿੱਤੀ।
Published by: Gurwinder Singh
First published: March 15, 2021, 7:16 PM IST
ਹੋਰ ਪੜ੍ਹੋ
ਅਗਲੀ ਖ਼ਬਰ