ਹਰਿਆਣਾ 'ਚ ਭਾਜਪਾ ਤੇ ਜੇਜੇਪੀ ਆਗੂਆਂ ਦੀ ਆਈ ਸ਼ਾਮਤ, ਕਈ ਸਮਾਗਮ ਕਰਨੇ ਪਏ ਰੱਦ
ਹਰਿਆਣਾ 'ਚ ਭਾਜਪਾ ਤੇ ਜੇਜੇਪੀ ਆਗੂਆਂ ਦੀ ਘੇਰਾਬੰਦੀ, ਕਈ ਸਮਾਗਮ ਕਰਨੇ ਪਏ ਰੱਦ (ਸੰਕੇਤਕ ਫੋਟੋ)
- news18-Punjabi
- Last Updated: March 14, 2021, 9:13 AM IST
ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਬੋਭਰੋਸਗੀ ਮਤੇ ਵਿਰੁੱਧ ਭੁਗਤਣ ਵਾਲੇ ਵਿਧਾਇਕਾਂ ਦੀ ਸ਼ਾਮਤ ਆ ਗਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ-ਜੇਜੇਪੀ ਗੱਠਜੋੜ ਦੇ ਨਾਲ-ਨਾਲ ਆਜ਼ਾਦ ਵਿਧਾਇਕਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਰੋਹ ਵੇਖ ਹਰਿਆਣਾ ਵਿਚ ਪੰਜ ਵੱਡੇ ਸਮਾਗਮ ਰੱਦ ਕਰ ਦਿੱਤੇ ਹਨ। ਇਨ੍ਹਾਂ ਸਮਾਗਮਾਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ, ਇਕ ਸੰਸਦ ਮੈਂਬਰ ਅਤੇ ਤਿੰਨ ਵਿਧਾਇਕਾਂ ਨੇ ਪਹੁੰਚਣਾ ਸੀ ਪਰ ਕਿਸਾਨਾਂ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਰੋਧ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਰ ਕੇ ਸਾਰੇ ਸਮਾਗਮ ਰੱਦ ਕਰਨੇ ਪਏ।
ਇਸ ਦੌਰਾਨ ਕਿਸਾਨ ਆਗੂਆਂ ਨੇ ਗੱਠਜੋੜ ਸਰਕਾਰ ਨਾਲ ਸਬੰਧ ਰੱਖਣ ਵਾਲੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰਨਾਂ ਆਗੂਆਂ ਦੇ ਸਿਆਸੀ ਤੇ ਸਮਾਜਿਕ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ। ਝੱਜਰ ਦੇ ਗੁਰੂਕੁਲ ਵਿੱਚ ਰੱਖੇ ਸਾਲਾਨਾ ਸਮਾਗਮ ਵਿੱਚ ਭਾਜਪਾ ਸੂਬਾ ਪ੍ਰਧਾਨ ਓਪੀ ਧਨਖੜ ਨੇ ਬਤੌਰ ਮੁੱਖ ਮਹਿਮਾਨ ਜਾਣਾ ਸੀ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਧਨਖੜ ਉਕਤ ਸਮਾਗਮ ਵਿੱਚ ਨਹੀਂ ਗਏ।
ਇਸੇ ਤਰ੍ਹਾਂ ਭਿਵਾਨੀ ਦੇ ਪਿੰਡ ਇਸਰਵਾਲ ਵਿੱਚ ਸੰਸਦ ਮੈਂਬਰ ਧਰਮਵੀਰ ਨੇ ਆਪਣੇ ਸਿਆਸੀ ਗੁਰੂ ਅਤੇ ਸਾਬਕਾ ਮੰਤਰੀ ਜਗਨਨਾਥ ਦੇ ਸ਼ਰਧਾਂਜਲੀ ਸਮਾਗਮ ਵਿੱਚ ਜਾਣਾ ਸੀ। ਕਿਸਾਨਾਂ ਨੇ ਸਮਾਗਮ ਨੂੰ ਜਾਣ ਵਾਲੀਆਂ ਸੜਕਾਂ ’ਤੇ ਟਰੈਕਟਰ ਖੜ੍ਹੇ ਕਰ ਕੇ ਸਾਰੇ ਰਾਹ ਬੰਦ ਕਰ ਦਿੱਤੇ ਜਿਸ ਕਰ ਕੇ ਸੰਸਦ ਮੈਂਬਰ ਧਰਮਵੀਰ ਨੂੰ ਆਪਣਾ ਸਮਾਗਮ ਰੱਦ ਕਰਨਾ ਪਿਆ।
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਦੇ ਜਨਮ ਦਿਨ ਸਬੰਧੀ ਕੁਰੂਕਸ਼ੇਤਰ ਦੇ ਸਰਕਟ ਹਾਊਸ ਵਿੱਚ ਸਮਾਗਮ ਰੱਖਿਆ ਹੋਇਆ ਸੀ ਜਿੱਥੇ ਜੇਜੇਪੀ ਵਿਧਾਇਕ ਰਾਮ ਕੁਮਾਰ ਕਾਲਾ ਨੇ ਪਹੁੰਚ ਕੇ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰਨਾ ਸੀ। ਕਿਸਾਨਾਂ ਦੇ ਰੋਹ ਦੇ ਮੱਦੇਨਜ਼ਰ ਜੇਜੇਪੀ ਆਗੂਆਂ ਨੂੰ ਸਮਾਗਮ ਰੱਦ ਕਰਨਾ ਪਿਆ।
ਕੁਰੂਕਸ਼ੇਤਰ ਵਿੱਚ ਹੀ ਵਿਧਾਇਕ ਰਣਧੀਰ ਗੋਲਾਨ ਨੇ ਸਿਆਸੀ ਮੀਟਿੰਗ ਵਿੱਚ ਜਾਣਾ ਸੀ ਜਿੱਥੇ ਉਹ ਨਾ ਪਹੁੰਚ ਸਕੇ। ਇਸੇ ਤਰ੍ਹਾਂ ਆਜ਼ਾਦ ਵਿਧਾਇਕ ਧਰਮਪਾਲ ਗੌਂਦੜ ਨੇ ਕਰਨਾਲ ਦੇ ਪਿੰਡ ਨੀਲੋਖੇੜੀ ਦੀ ਗਊਸ਼ਾਲਾ ਦੇ ਸਾਲਾਨਾ ਸਮਾਗਮ ਵਿੱਚ ਜਾਣਾ ਸੀ ਪਰ ਕਿਸਾਨਾਂ ਦੇ ਰੋਹ ਕਾਰਨ ਉਹ ਨਹੀਂ ਗਏ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਤੇ ਇਸ ਦੇ ਭਾਈਵਾਲਾਂ ਦਾ ਡਟ ਦੇ ਵਿਰੋਧ ਕੀਤਾ ਜਾਵੇਗਾ। ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ ਕਿ ਭਾਜਪਾ ਆਗੂਆਂ ਦੇ ਉਨ੍ਹਾਂ ਦੇ ਹਮਾਇਤੀਆਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਨੇ ਭਾਜਪਾ ਆਗੂਆਂ ਦੇ ਪ੍ਰੋਗਰਾਮਾਂ ਦੀ ਅਗਾਊਂ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਥੇ ਵੀ ਇਹ ਆਗੂ ਜਾਂਦੇ ਹਨ, ਇਨ੍ਹਾਂ ਦੀ ਘੇਰਾਬੰਦੀ ਕੀਤੀ ਜਾਵੇ।