ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਨੂੰ ਵੱਡੀ ਰਾਹਤ, NH-24 ’ਤੇ ਆਵਾਜਾਈ ਬਹਾਲ

News18 Punjabi | News18 Punjab
Updated: March 15, 2021, 3:01 PM IST
share image
ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਨੂੰ ਵੱਡੀ ਰਾਹਤ, NH-24 ’ਤੇ ਆਵਾਜਾਈ ਬਹਾਲ

  • Share this:
  • Facebook share img
  • Twitter share img
  • Linkedin share img
ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੇ ਟਰੈਫਿਕ ਲਈ ਕੌਮੀ ਸ਼ਾਹਰਾਹ- 24 , ਸੋਮਵਾਰ ਨੂੰ ਮੁੜ ਖੋਲ ਦਿੱਤਾ ਗਿਆ। ਪੁਲਿਸ ਅਨੁਸਾਰ ਆਵਾਜਾਈ ਲਈ ਇਹ ਸੜਕ 26 ਜਨਵਰੀ ਤੋਂ ਬੰਦ ਸੀ। ਹਾਲਾਂਕਿ, ਪੁਲਿਸ ਨੇ ਸਪਸ਼ਟ ਕੀਤਾ ਕਿ ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲਿਆਂ ਲਈ ਇਹ ਰਾਹ ਬੰਦ ਰਹੇਗਾ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਾਜ਼ੀਪੁਰ ਬਾਰਡਰ ’ਤੇ ਕਾਨੂੰਨ ਵਿਵਸਥਾ ਅਤੇ ਜਨਤਾ ਨੂੰ ਦਰਪੇਸ਼ ਸਮੱਸਿਆ ਦਾ ਨੋਟਿਸ ਲੈਂਦਿਆਂ ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੇ ਕੌਮੀ ਸ਼ਾਹਰਾਹ- 24 ਨੂੰ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ।

ਪੁਲਿਸ ਅਨੁਸਾਰ ਦੋ ਮਾਰਚ ਨੂੰ ਵੀ ਕੁਝ ਸਮੇਂ ਲਈ ਇਸ ਰਸਤੇ ਨੂੰ ਖੋਲ੍ਹਿਆ ਗਿਆ ਸੀ। ਪੁਲਿਸ ਅਨੁਸਾਰ ਕਿਸਾਨ ਅੰਦੋਲਨ ਕਾਰਨ ਟਿਕਰੀ ਅਤੇ ਸਿੰਘੂ ਬਾਰਡਰ ਬੰਦ ਰਹਿਣਗੇ।
ਲੋਕਾਂ ਨੂੰ ਰਾਹਤ ਦੇਣ ਲਈ ਗਾਜ਼ੀਆਬਾਦ ਪੁਲਿਸ ਨੇ ਐਨ.ਐਚ.-24 ਦੀ ਇਕ ਲੇਨ ਤੋਂ ਬੈਰੀਅਰ ਹਟਾ ਦਿੱਤਾ, ਜਿਸ ਤੋਂ ਬਾਅਦ ਆਵਾਜਾਈ ਸ਼ੁਰੂ ਹੋ ਗਈ ਹੈ।
Published by: Gurwinder Singh
First published: March 15, 2021, 3:00 PM IST
ਹੋਰ ਪੜ੍ਹੋ
ਅਗਲੀ ਖ਼ਬਰ