Bathinda-  ਝੁੱਗੀਆਂ 'ਚ ਅੱਗ ਲੱਗਣ ਕਾਰਨ, 40 ਬੱਕਰੀਆਂ ਸਮੇਤ ਦੋ ਕੁੜੀਆਂ ਦੇ ਵਿਆਹ ਦਾ ਦਾਜ ਅਤੇ ਘਰ ਦਾ ਸਾਮਾਨ ਸੜ ਕੇ ਸੁਆਹ

News18 Punjabi | News18 Punjab
Updated: April 1, 2021, 5:31 PM IST
share image
Bathinda-  ਝੁੱਗੀਆਂ 'ਚ ਅੱਗ ਲੱਗਣ ਕਾਰਨ, 40 ਬੱਕਰੀਆਂ ਸਮੇਤ ਦੋ ਕੁੜੀਆਂ ਦੇ ਵਿਆਹ ਦਾ ਦਾਜ ਅਤੇ ਘਰ ਦਾ ਸਾਮਾਨ ਸੜ ਕੇ ਸੁਆਹ
ਝੁੱਗੀਆਂ 'ਚ ਅੱਗ ਲੱਗਣ ਕਾਰਨ, 40 ਬੱਕਰੀਆਂ ਸਮੇਤ ਦੋ ਕੁੜੀਆਂ ਦੇ ਵਿਆਹ ਦਾ ਦਾਜ ਅਤੇ ਘਰ ਦਾ ਸਾਮਾਨ ਸੜ ਕੇ ਸੁਆਹ

  • Share this:
  • Facebook share img
  • Twitter share img
  • Linkedin share img
ਬਠਿੰਡਾ  ਸ਼ਹਿਰ ਦੀਆਂ ਝੀਲਾਂ ਦੇ ਨਜ਼ਦੀਕ ਸਥਿਤ ਗੁਰੂ ਨਾਨਕ ਪੁਰਾ ਵਿੱਚ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਅੱਗ ਲੱਗਣ ਕਰਕੇ ਗ਼ਰੀਬ ਪਰਿਵਾਰ ਦਾ ਆਸ਼ੀਆਨਾ ਸੜ ਕੇ ਸਵਾਹ ਹੋ ਗਿਆ। ਇੱਥੋਂ ਤੱਕ ਕੇ ਪਰਿਵਾਰ ਦੀਆਂ ਚਾਲੀ ਬੱਕਰੀਆਂ ਦੀ  ਅੱਗ ਨਾਲ ਸੜ ਕੇ ਮੌਤ ਹੋ ਗਈ। ਪਰਿਵਾਰ ਦੀਆਂ ਦੋ ਲੜਕੀਆਂ ਦੇ ਵਿਆਹ ਲਈ ਇਕੱਤਰ ਕੀਤਾ ਦਾਜ ਦਾ ਸਾਮਾਨ ਸੋਨੇ ਦੇ ਗਹਿਣੇ ਅਤੇ ਵਿਆਜ ਤੇ ਫੜੇ ਢਾਈ ਲੱਖ ਰੁਪਏ  ਵੀ ਸੜ ਕੇ ਸਵਾਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਭਿਆਨਕ ਲੱਗੀ ਅੱਗ ਤੇ ਫਾਇਰ ਬਿਗ੍ਰੇਡ ਦੀਆਂ ਮੌਕੇ ਤੇ ਪਹੁੰਚੀਆਂ ਤਿੰਨ ਗੱਡੀਆਂ ਨੇ ਬਾਮੁਸ਼ਕਲ ਅੱਗ ਤੇ ਕਾਬੂ ਪਾਇਆ ਗਿਆ ਪ੍ਰੰਤੂ ਉਸ ਤੋਂ ਪਹਿਲਾਂ ਗ਼ਰੀਬ ਪਰਿਵਾਰ ਦਾ ਸਾਰਾ ਆਸ਼ੀਆਨਾ ਅਤੇ ਗ਼ਰੀਬ ਦੋ ਲੜਕੀਆਂ ਦੇ ਸੁਪਨੇ ਸੜ ਕੇ ਸਵਾਹ ਹੋ ਗਏ।

ਇਸ ਘਟਨਾ ਨੇ ਪੂਰੇ ਇਲਾਕੇ ਵਿੱਚ  ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਸ ਭਿਆਨਕ ਹਾਦਸੇ ਵਿੱਚ ਗ਼ਰੀਬ ਪਰਿਵਾਰ ਦੇ ਹੋਏ ਲੱਖਾਂ ਰੁਪਏ ਦੇ ਨੁਕਸਾਨ ਤੇ  ਮੁਆਵਜ਼ੇ ਦੀ ਮੰਗ ਕੀਤੀ ਹੈ।  ਲੜਕੀਆਂ ਦੇ ਵਿਆਹ ਸਹੀ ਸਮੇਂ ਨੇਪਰੇ ਚੜ੍ਹਨ ਲਈ ਵੀ ਆਰਥਕ ਮਦਦ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ  ਨੇ ਦੱਸਿਆ ਕਿ ਅਚਾਨਕ ਫੋਨ ਆਇਆ ਕਿ ਗੁਰੂ ਨਾਨਕਪੁਰਾ ਵਿਚ ਸਥਿਤ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਤਾਂ ਮੌਕੇ ਤੇ ਸੰਸਥਾ ਦੇ ਮੈਂਬਰ ਪਹੁੰਚੇ ਤੇ ਉਨ੍ਹਾਂ ਪੀਡ਼ਤ ਪਰਿਵਾਰ ਦੇ ਨਿੱਕੇ ਨਿੱਕੇ ਬੱਚਿਆਂ ਨੂੰ  ਸੁਰੱਖਿਅਤ ਥਾਂ ਤੇ ਪਹੁੰਚਾਇਆ ਪ੍ਰੰਤੂ ਅੱਗ ਇੰਨੀ ਭਿਆਨਕ ਲੱਗੀ ਕੇ ਚਾਲੀ ਬੱਕਰੀਆਂ ਦੀ ਸੜ ਕੇ ਮੌਤ ਹੋ ਗਈ ਤੇ ਘਰ ਵਿਚ ਪਿਆ ਸਾਰਾ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਗਰੀਬ ਪਰਿਵਾਰ ਮੱਝਾਂ ਗਾਵਾਂ ਅਤੇ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਹੈ ਤੇ ਦੋ ਲੜਕੀਆਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਹ ਪਰਿਵਾਰ ਬੀਤੀ ਰਾਤ ਨਜ਼ਦੀਕ ਹੀ ਝੁੱਗੀਆਂ ਵਿੱਚ ਗਿਆ ਸੀ ਕਿ ਅੱਜ ਸਵੇਰੇ  ਅਚਾਨਕ ਅੱਗ ਲੱਗ ਗਈ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਸ਼ੱਕ ਹੈ ਕਿ ਇਹ ਅੱਗ ਜਾਣ ਬੁੱਝ ਕੇ ਲਾਈ ਗਈ ਹੋਵੇ।  ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੁਲੀਸ ਵੱਲੋਂ ਜਾਂਚ ਆਰੰਭ ਦਿੱਤੀ ਹੈ। ਪੀੜਤ ਪਰਿਵਾਰਕ ਮੈਂਬਰ ਬੇਗੀ ਰਾਣੀ ਨੇ  ਦੱਸਿਆ ਕਿ ਕਰੀਬ ਚਾਰ ਲੱਖ ਰੁਪਏ ਦੀਆਂ ਬੱਕਰੀਆਂ ਸੋਨੇ ਚਾਂਦੀ ਦੇ ਗਹਿਣੇ ਢਾਈ ਲੱਖ ਰੁਪਏ ਨਗਦ ਜੋ ਵਿਆਜ ਤੇ ਲੈ ਕੇ ਘਰੇ ਰੱਖੇ ਸਨ ਉਹ ਵੀ ਸੜ ਕੇ ਸਵਾਹ ਹੋ ਗਏ ।
Published by: Ashish Sharma
First published: April 1, 2021, 5:31 PM IST
ਹੋਰ ਪੜ੍ਹੋ
ਅਗਲੀ ਖ਼ਬਰ