ਪੁਲਿਸ ਦੀ ਸੁੱਰਖਿਆ ਹੇਠ ਭਾਜਪਾ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ

- news18-Punjabi
- Last Updated: April 2, 2021, 5:14 PM IST
ਪਟਿਆਲਾ : ਕਿਸਾਨੀ ਅੰਦੋਲਨ ਦੇ ਪਰਛਾਵੇਂ ਨੇ ਭਾਜਪਾ ਆਗੂਆਂ ਦੇ ਜਨਤਕ ਥਾਵਾਂ ’ਤੇ ਆਉਣ ਤੇ ਆਪਸੀ ਇਕੱਤਰਤਾ ਕਰਨਾ ਵੀ ਔਖਾ ਕਰ ਦਿੱਤਾ ਹੈ। ਪੰਜਾਬ ਵਿਚ ਭਾਜਪਾ ਆਗੂਆਂ ਦੇ ਸਖ਼ਤ ਵਿਰੋਧ ਦੇ ਡਰੋਂ ਪੁਲਿਸ ਨੇ ਹੁਣ ਇਨ੍ਹਾਂ ਦੀ ਸੁਰੱਖਿਆ ਦਾ ਘੇਰਾ ਹੋਰ ਵਧਾ ਦਿੱਤਾ ਗਿਆ ਹੈ।
ਅਜਿਹਾ ਹੀ ਅੱਜ ਪਟਿਆਲਾ ਵਿਖੇ ਦੇਖਣ ਨੂੰ ਮਿਲਿਆ ਹੈ, ਜਿਥੇ ਪਹਿਲਾਂ ਭਾਜਪਾ ਆਗੂਆਂ ਵੱਲੋਂ ਸਥਾਨਕ ਇਕ ਹੋਟਲ ਵਿਚ ਬੈਠਕ ਰੱਖੀ ਗਈ ਤੇ ਕਿਸਾਨੀ ਵਿਰੋਧ ਦੇ ਡਰੋਂ ਐਨ ਮੌਕੇ ‘ਤੇ ਬੈਠਕ ਦੀ ਜਗ੍ਹਾ ਬਦਲ ਕੇ ਪ੍ਰਧਾਨ ਦੇ ਘਰ ਵਿਖੇ ਕਰ ਦਿੱਤੀ ਗਈ। ਜ਼ਿਲ੍ਹਾ ਪ੍ਰਧਾਨ ਦੇ ਘਰ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦੀ ਫੇਰੀ ਦੌਰਾਨ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ।ਸਥਾਨਕ ਐਸਐਸਟੀ ਨਗਰ ਵਿਖੇ ਪ੍ਰਧਾਨ ਹਰਿੰਦਰ ਕੋਹਲੀ ਦੇ ਘਰ ਨੂੰ ਜਾਣ ਵਾਲੀਆਂ ਸੜਕਾਂ ਨੂੰ ਬੈਰੀਕੇਡ ਲਗਾ ਕੇ ਬੰਦ ਕਰਨ ਦੇ ਨਾਲ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਹਰ ਵਿਅਕਤੀ ਨੂੰ ਪੂਰੀ ਪੁੱਛ ਪੜਤਾਲ ਤੋਂ ਬਾਅਦ ਹੀ ਇਸ ਇਲਾਕੇ ਵਿਚ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਗਈ।
ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਰਿਹਾਇਸ਼ ਦੇ ਬਾਹਰ ਐਸਪੀ ਰੈਂਕ ਦੇ ਅਧਿਕਾਰੀ ਤੋਂ ਲੈ ਕੇ ਚੱਪੇ-ਚੱਪੇ ਵਿਚ ਵੱਡੀ ਗਿਣਤੀ ਪੁਰਸ਼ ਤੇ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਰਹੇ। ਕਾਂਗਰਸ ਸਰਕਾਰ ਖਿਲਾਫ਼ ਲੁਧਿਆਣਾ 'ਚ ਗੱਜੇ ਸ਼ਵੇਤ ਮਲਿਕ, ਕਿਸਾਨਾਂ ਨੂੰ ਸ਼ਰਾਰਤੀ ਸਿਆਸੀ ਪਾਰਟੀਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਜਿਹੜਾ ਮੁੱਖ ਮੰਤਰੀ ਆਪਣੇ ਵਿਧਾਇਕਾਂ ਦੀ ਰਾਖੀ ਨਹੀਂ ਕਰ ਸਕਦਾ ਉਹ ਲੋਕਾਂ ਦੀ ਰਾਖੀ ਕੀ ਕਰੇਗਾ : ਗੁਪਤਾ
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਅਰਾਜਕਤਾ ਦੇ ਮਾਹੌਲ ’ਚ ਝੋਕ ਦਿੱਤਾ ਹੈ। ਹਰ ਪਾਸੇ ਗੈਂਗਸਟਰਾਂ ਅਤੇ ਮਾਫੀਆ ਦਾ ਰਾਜ ਹੈ, ਅਮਨ-ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ, ਪੁਲਿਸ ਸਿਰਫ ਦਿਖਾਵੇ ਲਈ ਰਹੀ ਗਈ ਹੈ, ਕੋਈ ਵੀ ਜਦੋਂ ਚਾਹੇ ਪੁਲਿਸ ਦੇ ਗਿਰੇਬਾਨ ਨੂੰ ਹੱਥ ਪਾ ਦਿੰਦਾ ਹੈ। ਮੁੱਖ ਮੰਤਰੀ ਜੋ ਆਪਣੇ ਵਿਧਾਇਕਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸੂਬੇ ਦੇ ਲੋਕਾਂ ਦੀ ਰੱਖਿਆ ਕੀ ਕਰੇਗਾ। ਗੁਪਤਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਮਰਿੰਦਰ ਨੇ ਸੂਬੇ ਨੂੰ ਗੈਂਗਸਟਰਾਂ, ਮਾਫ਼ੀਆ ਅਤੇ ਘੁਟਾਲੇਬਾਜ਼ਾਂ ਨੂੰ ਵੇਚ ਦਿੱਤਾ ਹੈ। ਜੀਵਨ ਗੁਪਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਸੂਬੇ ਦੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ 85 ਫੀਸਦੀ ਵਾਅਦੇ ਪੂਰੇ ਕਰਨ ਦੇ ਦਾਅਵੇ ‘ਤੇ ਕਿਹਾ ਕਿ ਕੈਪਟਨ ਸਰਕਾਰ ਨੇ ਵਾਅਦੇ ਤਾਂ ਕੋਈ ਪੂਰਾ ਕੀਤਾ ਨਹੀਂ ਪਰ ਪੰਜਾਬ ਦੇ 85 ਫੀਸਦੀ ਲੋਕਾਂ ਨੂੰ ਲੁੱਟਿਆ ਜਰੂਰ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਸਕੱਤਰ ਸੁੱਖਵਿੰਦਰ ਨੌਲੱਖਾ, ਮੀਡੀਆ ਇੰਚਾਰਜ ਪੰਜਾਬ ਆਰਐਸ ਗਿੱਲ, ਭੁਪੇਸ਼ ਅਗਰਵਾਲ, ਗੁਰਜੀਤ ਕੋਹਲ਼ੀ, ਅਜੇ ਥਾਪਰ ਤੇ ਹੋਰ ਭਾਜਪਾ ਆਗੂ ਮੋਜੂਦ ਰਹੇ।
ਖੇਤੀ ਕਾਨੂੰਨਾਂ ’ਚ ਸੋਧ ਲਈ ਕੇਂਦਰ ਸਰਕਾਰ ਤਿਆਰ : ਗੁਪਤਾ
ਖੇਤੀ ਕਾਨੂੰਨਾਂ ਸਬੰਧੀ ਪੁੱਛੇ ਸਵਾਲ ’ਤੇ ਜੀਵਨ ਗੁਪਤਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਗੁਪਤਾ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ ਅਤੇ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਲਈ ਵਿਸਥਾਰਤ ਵਿਚਾਰ-ਵਟਾਂਦਰੇ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਦੇਸ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਕੱਠੇ ਮਿਲ-ਬੈਠਣਾ ਚਾਹੀਦਾ ਹੈ ਅਤੇ ਵਿਚਾਰ-ਵਟਾਂਦਰੇ ਰਾਹੀਂ ਖੇਤੀਬਾੜੀ ਕਾਨੂੰਨਾਂ ਦੇ ਹੱਲ ਲੱਭਣੇ ਚਾਹੀਦੇ ਹਨ।