BSF ਨੇ ਫਿਰੋਜ਼ਪੁਰ ਸੈਕਟਰ ਤੋਂ ਬਰਾਮਦ ਕੀਤੀ ਕਰੀਬ ਢਾਈ ਕਰੋੜ ਦੀ ਹੈਰੋਇਨ
BSF ਨੇ ਫਿਰੋਜ਼ਪੁਰ ਸੈਕਟਰ ਤੋਂ ਬਰਾਮਦ ਕੀਤੀ ਕਰੀਬ ਢਾਈ ਕਰੋੜ ਦੀ ਹੈਰੋਇਨ
- news18-Punjabi
- Last Updated: April 2, 2021, 5:42 PM IST
ਫਿਰੋਜ਼ਪੁਰ ਸੈਕਟਰ ਦੀ ਸੀਮਾ ਸੁਰੱਖਿਆ ਲਈ ਤੈਨਾਤ ਬੀਐੱਸਐੱਫ ਦੀ 136 ਬਟਾਲੀਅਨ ਨੇ ਬੀਤੇ ਦਿਨ ਸਰਚ ਅਪ੍ਰੇਸ਼ਨ ਦੌਰਾਨ ਪਾਕਿ ਸਮਗਲਰਾਂ ਵੱਲੋਂ ਭੇਜੀ ਗਈ 480 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।
ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਵੱਲੋਂ ਫਿਰੋਜ਼ਪ੍ਰੁਰ ਸੈਕਟਰ ਵਿਚ ਦੁਸ਼ਮਨ ਦੇਸ਼ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਦੇ ਲਈ ਤੈਨਾਤ 136 ਬਟਾਲੀਅਨ ਦੇ ਜਵਾਨਾਂ ਨੇ ਬੀਤੇ ਦਿਨ ਫਿਰੋਜ਼ਪੁਰ ਸੈਕਟਰ ਤੋਂ ਪਾਕਿ ਸਮਗਲਰਾਂ ਵੱਲੋਂ ਭੇਜੀ ਗਈ 480 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ ਕਿ ਆਖਿਰ ਇਹ ਹੈਰੋਇਨ ਪਾਕਿ ਦੇ ਕਿਸ ਸਮਗਲਰ ਵੱਲੋਂ ਭੇਜੀ ਗਈ ਸੀ ਅਤੇ ਭਾਰਤ ਵਿਚ ਕਿਸੇ ਇਸ ਦੀ ਡਿਲੀਵਰੀ ਲੈਣੀ ਸੀ।












