ਗੁਰਦਾਸਪੁਰ: ਮੀਂਹ ਵਿਚ ਫਸਲ ਤੇ ਗਰੀਬਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਭਿੱਜਿਆ

News18 Punjabi | News18 Punjab
Updated: April 17, 2021, 7:41 PM IST
share image
ਗੁਰਦਾਸਪੁਰ: ਮੀਂਹ ਵਿਚ ਫਸਲ ਤੇ ਗਰੀਬਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਭਿੱਜਿਆ
ਗੁਰਦਾਸਪੁਰ: ਮੀਂਹ ਵਿਚ ਫਸਲ ਤੇ ਗਰੀਬਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਭਿੱਜਿਆ

  • Share this:
  • Facebook share img
  • Twitter share img
  • Linkedin share img
bishamber bittu

ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਸ਼ੁਰੂ ਹੋ ਚੁਕੀ ਹੈ ਪਰ 7 ਦੀਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ।  ਮੌਸਮ ਵਿਭਾਗ ਵਲੋ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਬਾਰਿਸ਼ ਹੋ ਸਕਦੀ ਜਿਸਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਮੰਡੀਆਂ ਵਿੱਚ ਪੁੱਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਗੁਰਦਾਸਪੁਰ ਵਿੱਚ ਪੁੱਖਤਾ ਪ੍ਰਬੰਦਾਂ ਦੀ ਪੋਲ ਉਸ ਸਮੇਂ ਖੁਲ੍ਹਦੀ ਹੋਈ ਨਜਰ ਆਈ ਜਦੋਂ ਮੰਡੀ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੀਂਹ ਦੇ ਪਾਣੀ ਵਿੱਚ ਖਰਾਬ ਹੁੰਦੀ ਨਜਰ ਆਈ। ਇਸ ਮੌਕੇ ਤੇ ਏਜੰਸੀਆਂ ਵਲੋਂ ਖ਼ਰੀਦਿਆ ਗਿਆ 2 ਰੁਪਏ ਵਾਲਾ ਅਨਾਜ ਵੀ ਮੰਡੀ ਵਿੱਚ ਭਿੱਜ ਗਿਆ।  ਜੋ ਗਰੀਬਾਂ ਤਕ ਪਹੁੰਚਣਾ ਹੈ। ਇਸ ਸਬੰਧੀ ਜਦੋਂ ਮੰਡੀ  ਜਿਲ੍ਹਾ ਮੰਡੀ ਅਧਿਕਾਰੀ ਕੁਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਸਦੀ ਵੀ ਲਾਪਰਵਾਹੀ ਹੈ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Published by: Ashish Sharma
First published: April 17, 2021, 7:41 PM IST
ਹੋਰ ਪੜ੍ਹੋ
ਅਗਲੀ ਖ਼ਬਰ