Patiala- ਸਾਢੇ ਤਿੰਨ ਕਿਲੋ ਅਫੀਮ ਸਮੇਤ ਔਰਤ ਕਾਬੂ

News18 Punjabi | News18 Punjab
Updated: April 2, 2021, 1:39 PM IST
share image
Patiala- ਸਾਢੇ ਤਿੰਨ ਕਿਲੋ ਅਫੀਮ ਸਮੇਤ ਔਰਤ ਕਾਬੂ
Patiala- ਸਾਢੇ ਤਿੰਨ ਕਿਲੋ ਅਫੀਮ ਸਮੇਤ ਔਰਤ ਕਾਬੂ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ

ਪਟਿਆਲਾ  ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਛੇਡ਼ੀ ਗਈ ਮੁਹਿੰਮ ਦੇ ਤਹਿਤ ਸ਼ੰਭੂ ਥਾਣਾ ਦੀ ਪੁਲਸ ਨੇ ਇਕ ਔਰਤ ਨੂੰ ਸਾਢੇ ਤਿੰਨ ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।  ਇਸ ਬਾਰੇ ਜਾਣਕਾਰੀ ਦਿੰਦੇ ਆਂ ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਸ਼ੰਭੂ ਪੁਲਸ ਨੇ ਨਾਕਾਬੰਦੀ ਦੇ ਦੌਰਾਨ ਜਦੋਂ ਇਕ ਬੱਸ ਦੀ ਤਲਾਸ਼ੀ ਲਈ ਤਾਂ ਉਸਦੇ ਵਿੱਚ ਪੂਨਮ ਸਿੰਘ ਉਰਫ ਸ਼ੈਫਾਲੀ ਨਾਮਕ ਔਰਤ ਨੂੰ  ਤੋਂ ਸਾਢੇ ਤਿੰਨ ਕਿਲੋ ਅਫੀਮ ਬਰਾਮਦ ਹੋਈ। ਪੁੱਛਗਿੱਛ ਦੇ ਦੌਰਾਨ ਉਕਤ ਔਰਤ ਨੇ ਦੱਸਿਆ ਕਿ ਉਹ ਇਹ ਅਫੀਮ ਰਾਜੇਸ਼ ਉਰਫ਼ ਮੁਸਤਫ਼ਾ ਅਨਸਾਰੀ ਜ਼ਿਲ੍ਹਾ ਸਾਜ਼ਹਾਂਪੁਰ ਬਰੇਲੀ, ਉੱਤਰ ਪ੍ਰਦੇਸ਼ ਤੋਂ ਲੈ ਕੇ ਆਈ ਸੀ। ਉਸ ਨੇ ਇਸ  ਨੂੰ ਜਸਪਾਲ ਸਿੰਘ ਪੁੱਤਰ ਅਰਜਨ ਸਿੰਘ ਥਾਣਾ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਸਪਲਾਈ ਕਰਨਾ  ਸੀ ਪਰ ਉਹ ਪਹਿਲਾਂ ਹੀ ਪੁਲਿਸ ਦੇ ਕਾਬੂ ਆ ਗਈ।

ਡੀਐੱਸਪੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿਚ ਵੀ ਅਸੀਂ ਨਸ਼ਿਆਂ ਦੇ ਖ਼ਿਲਾਫ਼ ਇਸੇ ਤਰ੍ਹਾਂ ਮੁਹਿੰਮ ਨੂੰ ਤੇਜ਼ ਰੱਖਾਂਗੇ ਤਾਂ ਜੋ ਕੋਈ ਵੀ ਵਿਅਕਤੀ ਪੰਜਾਬ ਵਿੱਚ ਨਸ਼ਾ ਸਪਲਾਈ ਨਾ ਕਰ ਸਕੇ  ਉਨ੍ਹਾਂ ਕਿਹਾ ਕਿ ਸ਼ੰਭੂ ਇਲਾਕੇ ਦੇ ਵਿੱਚੋਂ ਅਕਸਰ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਨਸ਼ੇ ਨੂੰ ਅਸੀਂ ਫੜਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਨਸ਼ੇ ਦੀ ਸਪਲਾਈ ਕਰਨ ਵਾਲੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
Published by: Ashish Sharma
First published: April 2, 2021, 1:39 PM IST
ਹੋਰ ਪੜ੍ਹੋ
ਅਗਲੀ ਖ਼ਬਰ