ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਨੇ ਸੁਰੱਖਿਆ ਵਧਾਉਣ ਲਈ ਖ਼ੁਦ ’ਤੇ ਕਰਵਾਇਆ ਸੀ ਹਮਲਾ, ਗ੍ਰਿਫਤਾਰ

News18 Punjabi | News18 Punjab
Updated: April 3, 2021, 9:22 AM IST
share image
ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਨੇ ਸੁਰੱਖਿਆ ਵਧਾਉਣ ਲਈ ਖ਼ੁਦ ’ਤੇ ਕਰਵਾਇਆ ਸੀ ਹਮਲਾ, ਗ੍ਰਿਫਤਾਰ
ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਨੇ ਸੁਰੱਖਿਆ ਵਧਾਉਣ ਲਈ ਖੁਦ ਤੇ ਕਰਵਾਇਆ ਸੀ ਹਮਲਾ, ਗ੍ਰਿਫਤਾਰ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਖੰਨਾ ਪੁਲਿਸ ਨੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਬਾਬਾ ਕਸ਼ਮੀਰ ਗਿਰੀ ਨੂੰ ਵੱਖ-ਵੱਖ ਧਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ। ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਖੇ ਵੱਡੀ ਗਿਣਤੀ ’ਚ ਇੱਕਠੇ ਹੋਏ ਨੌਜਵਾਨਾਂ ਨੇ ਨਿਖਿਲ ਸ਼ਰਮਾ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।

ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਕੁਝ ਘੰਟਿਆਂ ਵਿਚ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਦੇ ਦੋਵਾਂ ਪੁੱਤਰਾਂ ਰਾਜਨ ਗਿਰੀ, ਮੋਨੂੰ ਗਿਰੀ ਅਤੇ ਉਨ੍ਹਾਂ ਨਾਲ 6 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਕੀ ਚਾਰ ਲੜਕਿਆਂ ਦੀ ਭਾਲ ਜਾਰੀ ਹੈ।

ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਅਨੁਸਾਰ ਬਾਬਾ ਗਿਰੀ ਨੇ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਪਿਛਲੇ ਵਰ੍ਹੇ 9 ਮਾਰਚ 2020 ਨੂੰ ਉਸ ਉਪਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਸੀ, ਉਹ ਉਸ ਨੇ ਆਪਣੀ ਸੁਰੱਖਿਆ ਵਧਾਉਣ ਲਈ ਖ਼ੁਦ ਹੀ ਆਪਣੇ ਪੁੱਤਰਾਂ ਨਾਲ ਰਲ ਕੇ ਚਾਲ ਚੱਲੀ ਸੀ। ਉਦੋਂ ਖੰਨਾ ਵਿਚ ਸ਼ਿਵ ਸੈਨਾ ਵਰਕਰਾਂ ਨੇ ਇੱਕਠੇ ਹੋ ਕੇ ਇਸ ਹਮਲੇ ਦੀ ਤਿੱਖੀ ਅਲੋਚਨਾ ਕਰਦਿਆਂ ਸ਼ਹਿਰ ਵਿਚ ਮੁਜ਼ਾਹਰੇ ਕੀਤੇ ਸਨ।
ਗਿਰੀ ਤੇ ਹਮਲਾ ਕਰਨ ਵਾਲੇ ਦੋਵੇਂ ਨੌਜਵਾਨ ਜਸਵਿੰਦਰ ਸਿੰਘ ਜੱਸੀ ਪਿੰਡ ਲੱਖਪੁਰ ਹਾਲ ਵਾਸੀ 1430/29 ਸੀ ਚੰਡੀਗੜ੍ਹ ਅਤੇ ਗੁਰਿੰਦਰ ਸਿੰਘ ਗਿੰਦੀ ਵਾਸੀ ਗੋਹਲ ਮਾਜਰੀ (ਮੁਕੰਦਪੁਰ) ਸਨ, ਨੂੰ ਗਿਰੀ ’ਤੇ ਹਮਲਾ ਕਰਵਾਉਣ ਲਈ ਰਾਜਨ ਗਿਰੀ ਨੇ ਚੰਡੀਗੜ੍ਹ ਵਿਖੇ ਪਿਸਟਲ ਮੁਹੱਈਆ ਕਰਵਾਏ ਤੇ ਪਿੰਡ ਗੋਬਿੰਦਗੜ੍ਹ ਨੇੜੇ ਮੁਹਾਲੀ ਵਿਖੇ ਪਿਸਟਲ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ।

ਐੱਸਐੱਸਪੀ ਨੇ ਦੱਸਿਆ ਕੀ ਸ਼ਿਵਸੈਨਾ ਆਗੂ ਕਸ਼ਮੀਰ ਗਿਰੀ ਨੇ ਸੁਰੱਖਿਆ ਹਾਸਲ ਕਰਨ ਲਈ ਹਮਲੇ ਦੀ ਸਾਜਿਸ਼ ਰਚੀ ਸੀ, ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਪੁੱਛ-ਗਿੱਛ ਦੌਰਾਨ ਗਿਰੀ ਨੇ ਕਬੂਲ ਕੀਤਾ ਹੈ ਕੀ ਉਸ ਨੇ ਸੁਰੱਖਿਆ ਲੈਣ ਦੇ ਲਈ ਹਮਲਾ ਕਰਵਾਇਆ ਸੀ
Published by: Gurwinder Singh
First published: April 3, 2021, 9:20 AM IST
ਹੋਰ ਪੜ੍ਹੋ
ਅਗਲੀ ਖ਼ਬਰ