ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਬੀਤੇ ਕੁੱਝ ਦਿਨ ਪਹਿਲਾਂ ਹੀ ਆਪਣਾ ਜਨਮਦਿਨ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ। ਆਲੀਆ ਭੱਟ ਦੇ ਬਰਥਡੇ 'ਤੇ ਪ੍ਰੇਮੀ ਰਣਬੀਰ ਕਪੂਰ ਨੇ ਅਦਾਕਾਰਾ ਲਈ ਰੋਮਾਂਟਿਕ ਡੇਟ ਦੀ ਯੋਜਨਾ ਬਣਾਈ ਪਰ ਬਰਥਡੇ 'ਤੇ ਆਲੀਆ ਭੱਟ ਨੇ ਸਭ ਤੋਂ ਖ਼ੂਬਸੂਰਤ ਤੋਹਫ਼ਾ ਆਪਣੇ ਡਰਾਈਵਰ ਤੇ ਹੈਲਪਰ ਨੂੰ ਦਿੱਤਾ।
ਡਰਾਈਵਰ ਤੇ ਹੈਲਪਰ ਨੂੰ ਦਿੱਤਾ 50-50 ਲੱਖ ਦਾ ਚੈੱਕ. ਖ਼ਬਰਾਂ ਮੁਤਾਬਿਕ, ਆਲੀਆ ਭੱਟ ਨੇ ਦੋਵਾਂ ਨੂੰ ਆਪਣੇ ਲਈ ਘਰ ਖ਼ਰੀਦਣ ਲਈ 50-50 ਲੱਖ ਰੁਪਏ ਦਾ ਚੈੱਕ ਦਿੱਤਾ।
ਡੈਬਿਊ ਫ਼ਿਲਮ ਤੋਂ ਨਾਲ ਹਨ ਆਲੀਆ ਭੱਟ ਦਾ ਡਰਾਈਵਰ ਤੇ ਹੈਲਪਰ. ਖ਼ਬਰਾਂ ਦੀ ਮੰਨੀਏ ਤਾਂ ਆਲੀਆ ਭੱਟ ਦੀ ਪਹਿਲੀ ਫ਼ਿਲਮ 'ਸਟੂਡੈਂਟ ਆਫ਼ ਦੀ ਏਅਰ' ਦੇ ਸਮੇਂ ਤੋਂ ਹੁਣ ਤੱਕ ਆਲੀਆ ਭੱਟ ਲਈ ਉਸ ਦਾ ਡਰਾਈਵਰ ਸੁਨੀਲ ਤੇ ਹੈਲਪਰ ਅਨਮੋਲ ਕੰਮ ਕਰ ਰਹੇ ਹਨ। ਆਲੀਆ ਦੇ ਹੁਣ ਤੱਕ ਦੇ ਸਫ਼ਰ 'ਚ ਦੋਵੇਂ ਹਮੇਸ਼ਾ ਨਾਲ ਰਹੇ ਹਨ। ਇਸ ਲਈ ਆਲੀਆ ਭੱਟ ਨੇ ਦੋਵਾਂ ਨੂੰ ਜਨਮਦਿਨ ਦੇ ਖ਼ਾਸ ਮੌਕੇ 'ਤੇ ਖ਼ੁਦ ਦਾ ਘਰ ਖ਼ਰੀਦਣ ਦੀ ਰਕਮ ਦਿੱਤੀ ਹੈ।
ਕਲੰਕ 'ਚ ਦਮਦਾਰ ਅਦਾਕਾਰੀ ਨਾਲ ਟੁੰਬੇਗੀ ਲੋਕਾਂ ਦੇ ਦਿਲ. ਆਲੀਆ ਭੱਟ ਜਲਦ ਹੀ ਫ਼ਿਲਮ 'ਕਲੰਕ' 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਦਾ ਟੀਜ਼ਰ ਅਤੇ ਸਪੈਸ਼ਲ ਨੰਬਰ ਰਿਲੀਜ਼ ਹੋ ਚੁੱਕਾ ਹੈ। ਆਲੀਆ ਪਹਿਲੀ ਵਾਰ ਆਪਣੇ ਕਲਾਸੀਕਲ ਡਾਂਸ ਦੀ ਸਕਿੱਲਸ ਨੂੰ ਦਿਖਾਉਂਦੀ ਹੋਏ ਗੀਤ 'ਤੇ ਸ਼ਾਨਦਾਰ ਕੰਮ ਕੀਤਾ ਹੈ।
ਫ਼ਿਲਮ 'ਕਲੰਕ' ਦੇ ਪਹਿਲੇ ਗੀਤ 'ਘਰ ਮੋਰੇ ਪਰਦੇਸੀਆ' ਆਲੀਆ ਭੱਟ ਤੇ ਮਾਧੁਰੀ ਦੀਕਸ਼ਿਤ ਨੇ ਕੰਮ ਕੀਤਾ ਹੈ। ਇਸ ਫ਼ਿਲਮ 'ਚ ਆਲੀਆ ਭੱਟ ਨਾਲ ਵਰੁਣ ਧਵਨ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਿਤ, ਸੰਜੇ ਦੱਤ ਵਰਗੇ ਸਿਤਾਰੇ ਨਜ਼ਰ ਆਉਣਗੇ।