ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਲਾਇਮ ਲਾਈਟ ਤੋਂ ਦੂਰ ਰਹਿੰਦੀ ਹੈ ਪਰ ਫ਼ਿਲਹਾਲ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਈਆਂ ਹਨ। ਇਹਨਾਂ ਤਸਵੀਰਾਂ ਵਿਚ ਉਹ ਕਿਸੇ ਲੜਕੇ ਨਜ਼ਰ ਆ ਰਹੀ ਹੈ।
ਈਰਾ ਨਾਲ ਉਨ੍ਹਾਂ ਦੇ ਜੋ ਖ਼ਾਸ ਦੋਸਤ ਨਜ਼ਰ ਆ ਰਹੇ ਨੇ ਉਨ੍ਹਾਂ ਦਾ ਨਾਮ ਮਿਸ਼ਾਲ ਕਪਲਾਨੀ ਹੈ। ਹੁਣ ਤਕ ਇਹ ਸਾਫ਼ ਨਹੀਂ ਹੈ ਕਿ ਇਹ ਈਰਾ ਦੇ ਬੌਏਫਰੈਂਡ ਨੇ ਜਾਂ ਇਹਨਾਂ ਵਿਚ ਕੀ ਚੱਲ ਰਿਹਾ ਹੈ. ਪਰ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਜ਼ਰੂਰ ਕੋਈ ਖ਼ਾਸ ਬੋਂਡਿੰਗ ਸ਼ੇਅਰ ਕਰਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਈਰਾ ਨੇ ਮਿਸ਼ਾਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਈਰਾ ਪਹਿਲਾਂ ਵੀ ਮਿਸ਼ਾਲ ਨਾਲ ਤਸਵੀਰਾਂ ਸ਼ੇਅਰ ਕਰਦੀ ਆਈ ਹੈ। ਇਨ੍ਹਾਂ ਹੀ ਨਹੀਂ ਮਿਸ਼ਾਲ ਨੇ ਈਰਾ ਨੂੰ ਵੈਲੇਨਟਾਈਨਸ ਡੇ ਤੇ ਵੀ ਵਿਸ਼ ਕੀਤਾ ਸੀ।
ਏ ਆਈ ਐਨ ਐਸ ਦੀ ਰਿਪੋਰਟ ਮੰਨੀ ਜਾਵੇ ਤਾਂ ਮਿਸ਼ਾਲ ਇੱਕ ਆਰਟਿਸਟ, ਪ੍ਰੋਡੂਸਰ ਅਤੇ ਕੰਪੋਜ਼ਰ ਹਨ। ਉਹ ਵੀ ਅਕਸਰ ਈਰਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ। ਇੱਕ ਤਸਵੀਰ ਸ਼ੇਅਰ ਕਰਦੇ ਹੋਏ ਮਿਸ਼ਾਲ ਨੇ ਈਰਾ ਨੂੰ "ਚਾਰਮਰ" ਵੀ ਕਿਹਾ ਸੀ।
ਦੱਸ ਦੇਈਏ ਕਿ ਈਰਾ "ਮਿਸ ਪ੍ਰਫੈਕਸ਼ਨਿਸਟ" ਆਮਿਰ ਅਤੇ ਰੀਨਾ ਦੱਤਾ ਦੀ ਬੇਟੀ ਹੈ। ਕਰਨ ਜੌਹਰ ਦੇ ਸ਼ੋ ਵਿਚ ਆਮਿਰ ਨੇ ਕਿਹਾ ਸੀ ਕਿ ਈਰਾ ਫ਼ਿਲਮ ਇੰਡਸਟਰੀ ਵਿਚ ਐਂਟਰੀ ਲੈਣ ਲਈ ਕਾਫ਼ੀ ਐਕਸਾਈਟੇਡ ਹੈ।