ਬਾੱਲੀਵੁੱਡ ਦੇ ਦਮਦਾਰ ਅਭਿਨੇਤਾ ਅਨਿਲ ਕਪੂਰ ਅੱਜ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਹਨ। ਜਦੋਂ ਵੀ ਗੱਲ ਫਿੱਟ ਐਂਡ ਫਾਈਨ ਅਭਿਨੇਤਾ ਦੀ ਆਉਂਦੀ ਹੈ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਨਾਮ ਅਨਿਲ ਕਪੂਰ ਦਾ ਆਉਂਦਾ ਹੈ। ਉਹ ਆਪਣੀ ਫਿੱਟਨੈਸ ਤੇ ਜੋਸ਼ ਨਾਲ ਅੱਜ ਵੀ ਨੌਜਵਾਨਾਂ ਨੂੰ ਟੱਕਰ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਫਿੱਟਨੈਸ ਦਾ ਰਾਜ਼ ਕੀ ਹੈ। ਚਲੋ ਤੁਹਾਨੂੰ ਦੱਸਦੇ ਹਾਂ 62 ਸਾਲ ਦੀ ਉਮਰ ਵਿੱਚ ਵੀ ਆਖਿਰ ਅਨਿਲ ਕਪੂਰ ਕਿਸ ਤਰ੍ਹਾਂ ਦਿੱਖਦੇ ਹਨ ਨੌਜਵਾਨ
ਤਣਾਅ ਤੋਂ ਦੂਰ ਰਹਿਣ ਲਈ ਕਰਦੇ ਹਨ ਮੈਡੀਟੇਸ਼ਨ- ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਤਣਾਅ ਨਹੀਂ ਲੈਂਦੇ ਤੇ ਖੁੱਲ ਕੇ ਜੀਊਣ ਵਿੱਚ ਵਿਸ਼ਵਾਸ ਰੱਖਦੇ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਦਿਨ ਵਿੱਚ ਸਮਾਂ ਮਿਲਣ 'ਤੇ ਮੈਡੀਟੇਸ਼ਨ ਵੀ ਕਰਦੇ ਹਨ, ਜਿਸ ਨਾਲ ਤਣਾਅ ਉਨ੍ਹਾਂ ਦੇ ਆਲੇ-ਦੁਆਲੇ ਵੀ ਨਹੀਂ ਭਟਕਦਾ।
ਹਫ਼ਤੇ ਵਿੱਚ 6 ਦਿਨ ਕਰਦੇ ਹਨ ਕਸਰਤ- 62 ਸਾਲ ਦੀ ਉਮਰ ਵਿੱਚ ਵੀ ਆਪਣੀ ਯੂਥਫੁੱਲ ਲੁੱਕ ਦੇ ਸੀਕਰੇਟ ਦਾ ਖੁਲਾਸਾ ਕਰਦੇ ਹੋਏ ਅਨਿਲ ਕਪੂਰ ਕਹਿੰਦੇ ਹਨ, 'ਮੈਂ ਖੂਬ ਪਾਰਟੀ ਕਰਦਾ ਹਾਂ ਤੇ ਬਹੁਤ ਜ਼ਿਆਦਾ ਡਿਸੀਪਲੀਨ ਲਾਈਫ਼ ਵੀ ਨਹੀਂ ਜੀਊਂਦਾ। ਮਗਰ ਹਾਂ, ਹਫ਼ਤੇ ਵਿੱਚ 6 ਦਿਨ ਕਸਰਤ ਜ਼ਰੂਰ ਕਰਦਾ ਹਾਂ। ਇਸ ਵਿੱਚ ਵੇਟਲਿਫਟਿੰਗ, ਕਾਰਡੀਓ ਤੇ ਯੋਗਾ ਸ਼ਾਮਿਲ ਹੈ। ਨਾਲ ਹੀ ਉਹ ਸਵਿਮਿੰਗ ਤੇ ਹਰ ਦਿਨ ਅਲੱਗ-ਅਲੱਗ ਸਪੋਰਟਸ ਵੀ ਖੇਡਦੇ ਹਨ। ਵਰਕਆਊਟ ਤੋਂ ਬਾਅਦ ਪ੍ਰੋਟੀਨ ਸ਼ੇਕ ਪੀਂਦਾ ਹਾਂ।'
ਰੋਜ਼ਾਨਾ ਕਰਦੇ ਹਨ ਜੋਗਿੰਗ- ਫਿੱਟ ਐਂਡ ਫਾਈਨ ਰਹਿਣ ਲਈ ਅਨਿਲ ਕਪੂਰ ਜੋਗਿੰਗ ਕਰਨਾ ਨਹੀਂ ਭੁੱਲਦੇ। ਸ਼ੂਟਿੰਗ ਦੌਰਾਨ ਵੀ ਉਹ ਸਵੇਰੇ ਜੋਗਿੰਗ ਜ਼ਰੂਰ ਕਰਦੇ ਹਨ, ਜਿਸਦੀ ਵੀਡੀਓ ਤੇ ਫੋਟੋ ਵੀ ਉਹ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।
ਅਨਿਲ ਕਪੂਰ ਰੋਜ਼ 45 ਮਿੰਟ ਤੱਕ 'ਹਾੱਟ ਯੋਗਾ' ਵੀ ਕਰਦੇ ਹਨ। ਜਿਸਦੀਆਂ ਵੀਡ਼ੀਓਜ਼ ਉਹ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕਰਦੇ ਰਹਿੰਦੇ ਹਨ।
ਅਨਿਲ ਕਪੂਰ ਦੀ ਐਨਰਜੀ ਤੇ ਜਵਾਨ ਦਿਖਣ ਦਾ ਮੁੱਖ ਕਾਰਣ ਹੈ ਉਨ੍ਹਾਂ ਦੀ ਹਮੇਸ਼ਾ ਸਕਰਾਤਮਕ ਸੋਚ। ਉਹ ਹਮੇਸ਼ਾ ਚੰਗਾ ਸੋਚਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਖੁਦ ਨੂੰ 24 ਸਾਲ ਦੇ ਸਮਝਦੇ ਹਨ। ਉਹ ਹਮੇਸ਼ਾ ਘਰ ਦੇ ਖਾਣੇ ਨੂੰ ਤਵੱਜੋ ਦਿੰਦੇ ਹਨ, ਜਿਸ ਵਿੱਚ ਸਲਾਦ, ਫ਼ਲ, ਇੱਕ ਕਟੋਰੀ ਦਾਲ, ਰੋਟੀ ਤੇ ਚਾਵਲ ਆਦਿ ਹੁੰਦੇ ਹਨ।
ਡਿਨਰ ਵਿੱਚ ਅਨਿਲ ਕਪੂਰ ਗਰਿੱਲਡ ਫਿਸ਼ ਜਾਂ ਚਿਕਨ ਪਸੰਦ ਕਰਦੇ ਹਨ। ਨਾਲ ਹੀ ਉਹ ਮਿਕਸ ਵੈਜੀਟੇਬਲ ਵੀ ਪਸੰਦ ਕਰਦੇ ਹਨ, ਉਨ੍ਹਾਂ ਦੀ ਪਸੰਦੀਦਾ ਡਿਸ਼ ਫਿਸ਼ ਕੜੀ ਹੈ।
ਅਨਿਲ ਕਪੂਰ ਮਿੱਠੇ ਤੋਂ ਪਰਹੇਜ਼ ਕਰਦੇ ਹਨ, ਮਿੱਠਾ ਖਾਣਾ ਤੁਹਾਡੇ ਦਿਲ ਤੇ ਸਿਹਤ ਦੋਵਾਂ ਲਈ ਖ਼ਤਰਨਾਕ ਹੈ। ਤੁਸੀਂ ਜਿੰਨਾ ਘੱਟ ਮਿੱਠਾ ਖਾਓਗੇ ਉਨੀਂ ਹੀ ਤੰਦਰੁਸਤ ਜ਼ਿੰਦਗੀ ਜੀਓਗੇ।
ਹਮੇਸ਼ਾ ਐਕਟਿਵ ਤੇ ਐਨਰਜੈਟਿਕ ਰਹਿਣ ਵਾਲੇ ਅਨਿਲ ਕਪੂਰ ਸਵੇਰੇ 6 ਵਜੇ ਉੱਠ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਪੂਰੀ ਨੀਂਦ ਲੈਣ ਦੇ ਨਾਲ ਸਮੇਂ 'ਤੇ ਸੋਣਾ ਤੇ ਉੱਠਣਾ ਵੀ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਦੀ ਫਿੱਟਨੈਸ ਦਾ ਰਾਜ਼ ਇੱਕ ਇਹ ਵੀ ਹੈ ਕਿ ਉਹ ਸ਼ਰਾਬ ਨਹੀਂ ਪੀਂਦੇ, ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਸਿਗਰੇਟ, ਬੀੜੀ ਤੇ ਸ਼ਰਾਬ ਤੋਂ ਦੂਰ ਰਹਿਣਾ ਹੀ ਬਿਹਤਰ ਹੈ