ਕਾਂਗਰਸ ਆਗੂ ਅਜੈ ਸਿੰਘ ਰਾਹੁਲ ਦੇ ਬੇਟੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰੂਨੋਦਏ ਸਿੰਘ ਨੇ ਆਪਣੀ ਪਤਨੀ, ਕੈਨੇਡਾ ਦੀ ਐਲਟਨ ਲੀ, ਤੋਂ ਤਲਾਕ ਲੈਣ ਲਈ ਭੋਪਾਲ ਦੀ ਜ਼ਿਲ੍ਹਾ ਅਦਾਲਤ ਚ ਅਰਜ਼ੀ ਦੇ ਦਿੱਤੀ ਹੈ।
ਦੋਹਾਂ ਦਾ ਵਿਆਹ 2016 ਚ ਹੋਇਆ ਸੀ। ਅਰੂਨੋਦਏ ਦੀ ਵਕੀਲ ਗੂੰਜਣ ਚੌਕਸੀ ਨੇ ਅਦਾਲਤ ਚ ਤਲਾਕ ਦੀ ਅਰਜ਼ੀ ਦਾਖਿਲ ਕਰਨ ਦੀ ਪੁਸ਼ਟੀ ਕੀਤੀ ਹੈ।
ਚੌਕਸੀ ਨੇ ਦੱਸਿਆ ਕਿ ਅਰੂਨੋਦਏ ਨੇ ਆਪਣੇ ਵਿਆਹ ਨੂੰ ਬਚਾਉਣ ਲਈ ਕੀ ਕੋਸ਼ਿਸ਼ਾਂ ਕੀਤੀਆਂ, ਪਰ ਸਫਲ ਨਹੀਂ ਹੋਏ। ਇਸ ਤੋਂ ਬਾਅਦ ਅਰੂਨੋਦਏ ਨੇ ਆਪਸੀ ਸਮਝੌਤੇ ਦੇ ਆਧਾਰ ਤੇ ਤਲਾਕ ਦੀ ਪੇਸ਼ਕਸ਼ ਕੀਤੀ ਪਰ ਐਲਟਨ ਨੇ ਮਨਾ ਕਰ ਦਿੱਤਾ।
ਅਰੂਨੋਦਏ ਦੀ ਵਕੀਲ ਗੂੰਜਾਂ ਚੌਕਸੀ ਨੇ ਦੱਸਿਆ ਕਿ ਇਸ ਜੋੜੇ ਨੇ ਪ੍ਰੋਫੈਸ਼ਨਲ ਕਾਊਸਲਿੰਗ ਵੀ ਲਈ। ਇਸ ਤੋਂ ਬਾਅਦ ਅਰੂਨੋਦਏ ਨੇ ਮਾਨਸਿਕ ਪਰੇਸ਼ਾਨੀ ਦੇ ਆਧਾਰ ਤੇ ਤਲਾਕ ਲਈ ਅਰਜ਼ੀ ਦਾਖਿਲ ਕੀਤੀ।
ਅਰੂਨੋਦਏ ਨੇ ਐਲਟਨ ਤੋਂ ਵੱਖ ਹੋਣ ਦੀ ਘੋਸ਼ਣਾ ਸੋਸ਼ਲ ਮੀਡੀਆ ਤੇ ਕਰ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਦੋਵੇਂ ਪਿਆਰ ਕਰਨ ਵਿੱਚ ਚੰਗੇ ਸੀ ਪਰ ਸਚਾਈ ਦਾ ਸਾਹਮਣਾ ਨਹੀਂ ਕਰ ਸਕੇ।