ਫਿਲਮ ਦੇ ਇੱਕ ਸੀਨ ਨੂੰ ਪੂਰਾ ਰੀਅਲ ਬਣਾਉਣ ਲਈ ਇੱਕ ਅਦਾਕਾਰ ਨੂੰ ਕੀ ਕੁੱਝ ਨਹੀਂ ਕਰਨਾ ਪੈਂਦਾ। ਪਰ ਨਿਊਡ ਸੀਨ ਦੇਣਾ ਇਸ ਤੋਂ ਵੀ ਮੁਸ਼ਕਲ ਵਾਲਾ ਕੰਮ ਹੁੰਦਾ ਹੈ। ਹਾਲ ਹੀ ਵਿੱਚ ਇੱਕ ਅਦਾਕਾਰਾਂ ਨੂੰ ਆਪਣੇ ਬੋਲਡ ਸੀਨ ਦੇ ਚੱਲਦੇ ਜਬਰਦਸਤੀ ਸੁਰਖੀਆਂ ਮਿਲੀਆਂ ਹਨ।
ਉਸਨੇ ਫਿਲਮ ਵਿੱਚ ਹਿਲਾ ਕੇ ਰੱਖ ਦੇਣ ਵਾਲਾ ਨਿਊਡ ਸੀਨ ਕੀਤਾ ਹੈ। ਇੰਨਾ ਅਦਾਕਾਰਾਂ ਨੇ ਇੱਕ ਇੰਟਰਵਿਊ ਦੌਰਾਨ ਉਸ ਸੀਨ ਨਾਲ ਜੁੜੀ ਇੱਕ ਗੱਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 15 ਲੋਕਾਂ ਦੇ ਸਾਹਮਣੇ ਨਿਊਡ ਸੀਨ ਕਰਨਾ ਕਿੰਨਾ ਮੁਸ਼ਕਲ ਸੀ ਤੇ ਕਿਸ ਤਰ੍ਹਾਂ ਉਸਨੇ ਖੁਦ ਨੂੰ ਇੰਨਾ ਮਜ਼ਬੂਤ ਬਣਾਇਆ।
ਇਹ ਸਾਉਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਅਮਲਾ ਪਾਲ ਹੈ। ਉਸਨੇ ਆਪਣੀ ਫਿਲਮ ਅਦਾਈ (Aadai) ਵਿੱਚ ਇੱਕ ਬੇਹੱਦ ਈਂਟੇਂਸ ਨਿਊਡ ਸੀਨ ਦਿੱਤਾ ਹੈ। ਇਸ ਫਿਲਮ ਦਾ ਟੀਜਰ 18 ਜੂਨ ਨੂੰ ਰਿਲੀਜ ਹੋਇਆ ਸੀ। ਜਿਸ ਵਿੱਚ ਅਮਲਾ ਦੇ ਨਿਊਡ ਸੀਨ ਦੀ ਇੱਕ ਝਲਕ ਦੇਖਣ ਨੂੰ ਮਿਲੀ ਸੀ।
ਇਸ ਸੀਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਵੀ ਹੋਈ। ਉਨ੍ਹਾਂ ਨੇ ਇਸ ਹਿੰਮਤ ਦੇ ਲਈ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਹਾਲ ਹੀ ਵਿੱਚ ਇੱਕ ਜਾਣੇ-ਮਾਨੇ ਅੰਗੇਜੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਅਮਲਾ ਨੇ ਇਸ ਸੀਨ ਦੇ ਪਿੱਛੇ ਪੂਰੀ ਦਾਸਤਾਂ ਦੱਸੀ ਹੈ।
ਉਨ੍ਹਾਂ ਨੇ ਦੱਸਿਆ ਕਿ ‘ਮੈਂ ਇਸ ਸੀਨ ਨੂੰ ਲੈ ਕੇ ਕਾਫੀ ਨਰਵਸ ਸੀ। ਮੈਂ ਇਹ ਸਭ ਜਾਨਣ ਲਈ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਸੈਟ ਤੇ ਕੀ ਹੋਣ ਵਾਲਾ ਹੈ ਤੇ ਸੈਟ ਤੇ ਕੋਣ-ਕੌਣ ਮੌਜੂਦ ਹੋਵੇਗਾ। ਕੀ ਉੱਥੇ ਸੁਰੱਖਿਆ ਦੇ ਇੰਤਜਾਮ ਹੋਣਗੇ ਜਾਂ ਨਹੀਂ? ਮੈਨੂੰ ਪਰੇਸ਼ਾਨ ਦੇਖ ਕੇ ਡਾਇਰੈਕਟਰ ਰਤਨ ਕੁਮਾਰ ਨੇ ਕਿਹਾ ਕਿ ਨਿਊਡ ਸੀਨ ਦੀ ਸ਼ੂਟਿੰਗ ਦੌਰਾਨ ਤੁਸੀਂ ਸਪੈਸ਼ਲ ਕਾਸਟਿਊਮ ਪਾ ਲੈਣਾ ਪਰ ਮੈਨੂੰ ਕਿਹਾ ਕਿ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ’
27 ਸਾਲਾ ਅਮਲਾ ਨੇ ਅੱਗੇ ਦੱਸਿਆ ਕਿ ‘ਸ਼ੂਟ ਦੌਰਾਨ ਡਾਇਰੈਕਟਰ ਨੇ ਲੋਕੇਸ਼ਨ ‘ਤੇ ਸਿਰਫ 15 ਲੋਕ ਹੀ ਰੱਖੇ ਸਨ। ਜੇਕਰ ਮੈਂ ਕਰੂ ਮੈਂਬਰਸ ਤੇ ਭਰੋਸਾ ਨਹੀਂ ਕਰਦੀ ਤਾਂ ਇਹ ਸੀਨ ਕਦੇ ਸੂਟ ਨਹੀਂ ਕਰ ਪਾਉਂਦੀ’ ਅਮਲਾ ਨੇ ਇਸ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਹ ਐਕਟਿੰਗ ਛੱਡਣ ਦਾ ਮਨ ਬਣਾ ਰਹੀ ਸੀ। ਉਹ ‘ਅਦਾਈ’ ਤੋਂ ਪਹਿਲਾ ਉਮੀਦ ਛੱਡ ਚੁੱਕੀ ਸੀ ਕਿ ਉਸਨੂੰ ਚੰਗੀਆਂ ਫਿਲਮਾਂ ਮਿਲਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਮੈਨੂੰ ਜਿੰਨੇ ਵੀ ਫਿਲਮ ਮੇਕਰਸ ਤੋਂ ਫਿਲਮਾਂ ਮਿਲ ਰਹੀਆਂ ਸਨ ਉਹ ਸਭ ਝੂਠੀਆਂ ਲਗਦੀਆਂ ਸਨ। ਇੰਨਾ ਫਿਲਮਾਂ ਦੀ ਕਹਾਣੀ ਰੇਪ ਵਿਕਟਿਮ ਤੇ ਉਸਦਾ ਨਿਆ ਪਾਉਣ ਦੇ ਲਈ ਸੰਘਰਸ਼ ਤੇ ਫਿਰ ਉਸਦੇ ਬਦਲੇ ਉੱਤੇ ਅਧਾਰਿਤ ਹੁੰਦੀਆਂ ਸਨ ਤੇ ਉਸਨੇ ਅਜਿਹੇ ਕਿਰਦਾਰ ਨਹੀਂ ਕੀਤੇ ਸਨ’।