ਗੁਲ ਪਨਾਗ ਨੇ ਰਿਸ਼ੀ ਅਟਾਰੀ ਨਾਲ ਵਿਆਹ ਦੇ ਕਰੀਬ 8 ਸਾਲਾਂ ਬਾਅਦ ਇੱਕ ਪੁੱਤਰ ਨੂੰ ਜਨਮ ਦਿੱਤਾ ਪਰ ਇਸਦੀ ਖ਼ਬਰ 6 ਮਹੀਨਿਆਂ ਬਾਅਦ ਅਗਸਤ 2018 ਵਿੱਚ ਪਤਾ ਲੱਗੀ। ਗੁਲ ਦਾ ਪੁੱਤਰ ਨਿਹਾਰ ਪ੍ਰੀ-ਮੇਚੇਓਰ ਸੀ। ਗੁਲ ਪਨਾਗ ਨੇ ਧੂਪ, ਜੁਰਮ, ਡੋਰ, ਅਬ ਤੱਕ 56 ਤੇ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਸ਼ਰੇਅਸ ਤਲਪੜੇ ਤੇ ਉਨ੍ਹਾਂ ਦੀ ਪਤਨੀ ਦਿਪਤੀ ਨੇ ਵਿਆਹ ਦੇ 14 ਸਾਲਾਂ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। 4 ਮਈ ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਜਿਸਦਾ ਨਾਮ ਉਨ੍ਹਾਂ ਨੇ ਆਧਿਆ ਰੱਖਿਆ ਹੈ। ਸ਼ਰੇਅਸ ਤੇ ਦਿਪਤੀ ਵੀ ਸੈਰੋਗੇਸੀ ਰਾਹੀਂ ਮਾਂ-ਪਿਓ ਬਣੇ ਹਨ।
ਫਿਲਮੇਕਰ ਡੇਵਿਡ ਧਵਨ ਦੇ ਬੇਟੇ ਤੇ ਵਰੁਣ ਧਵਨ ਦੇ ਭਰਾ ਰੋਹਿਤ ਧਵਨ ਵੀ ਇਸ ਸਾਲ 31 ਮਈ ਨੂੰ ਪਿਤਾ ਬਣੇ ਹਨ। 2012 ਵਿੱਚ ਜਾਹਨਵੀ ਦੇਸਾਈ ਨਾਲ ਵਿਆਹ ਕਰਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਰੋਹਿਤ ਨੇ ਆਪਣੀ ਧੀ ਦਾ ਨਾਮ ਹੁਣ ਤੱਕ ਨਹੀਂ ਦੱਸਿਆ। ਇਸ ਮੌਕੇ ਵਰੁਣ ਨੇ ਪੂਰੇ ਪਰਿਵਾਰ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਖੁਸ਼ੀ ਜਤਾਈ ਸੀ। ਰੋਹਿਤ ਧਵਨ ਨੇ ਫ਼ਿਲਮ ਦੇਸੀ ਬੁਆਇਜ਼ ਤੇ ਢਿਸ਼ੂਮ ਨੂੰ ਡਾਇਰੈਕਟ ਕੀਤਾ ਹੈ।
ਫ਼ਿਲਮ ਕਸੂਰ, ਵਾੱਟਰ ਤੇ ਇਸ਼ਕ ਫਾੱਰਐਵਰ ਵਿੱਚ ਨਜ਼ਰ ਆਈ ਲਿਜ਼ਾ ਰੇ ਨੇ 2012 ਵਿੱਚ ਦਿੱਲੀ ਦੇ ਜੈਸਨ ਦੇਹਨੀ ਨਾਲ ਵਿਆਹ ਕਰਨ ਤੋਂ ਬਾਅਦ ਇਸ ਸਾਲ ਸੈਰੋਗੇਸੀ ਦੀ ਮਦਦ ਨਾਲ ਜੁੜਵਾ ਧੀਆਂ ਦੀ ਮਾਂ ਬਣੀ। 46 ਸਾਲ ਦੀ ਉਮਰ ਵਿੱਚ ਮਾਂ ਬਣੀ ਲਿਜ਼ਾ ਨੇ ਆਪਣੀਆਂ ਧੀਆਂ ਦਾ ਨਾਮ ਸੂਫੀ ਤੇ ਸੋਲਿਅਲ ਰੱਖਿਆ ਹੈ। ਧੀਆਂ ਦਾ ਜਨਮ ਜੂਨ ਵਿੱਚ ਜਾੱਰਜੀਆ ਵਿੱਚ ਹੋਇਆ ਹੈ।
ਨਿਰਦੇਸ਼ਕ ਅਭਿਸ਼ੇਕ ਕਪੂਰ ਤੇ ਉਨ੍ਹਾਂ ਦੀ ਪਤਨੀ ਪ੍ਰਗਿਆ ਇਸ ਸਾਲ 28 ਅਗਸਤ ਨੂੰ ਮਾਂ-ਪਿਓ ਬਣੇ ਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੇ ਘਰ ਇੱਕ ਧੀ ਵੀ ਹੈ ਜਿਸਦਾ ਨਾਮ ਇਸਾਨਾ ਹੈ। ਅਭਿਸ਼ਾਕ ਕਪੂਰ ਨੇ ਇਹ ਖੁਸ਼ੀ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ।
ਸੰਨੀ ਲਿਓਨੀ ਤੇ ਉਨ੍ਹਾਂ ਦੇ ਪਤੀ ਡੇਨੀਅਲ ਵੇਬਰ ਨੇ 4 ਮਾਰਚ 2018 ਨੂੰ ਐਲਾਣ ਕੀਤਾ ਕਿ ਸੈਰੋਗੇਸੀ ਦੀ ਮਦਦ ਨਾਲ ਉਨ੍ਹਾਂ ਦੇ ਜੁੜਵੇ ਬੇਟੇ ਹੋਏ ਹਨ। ਇਨ੍ਹਾਂ ਦਾ ਨਾਮ ਉਨ੍ਹਾਂ ਨੇ ਅਸ਼ੇਰ ਸਿੰਘ ਵੈਬਰ ਤੇ ਨੋਰਾ ਸਿੰਘ ਵੈਬਰ ਰੱਖਿਆ ਹੈ। ਪਿਛਲੇ ਸਾਲ ਜੁਲਾਈ ਵਿੱਚ ਉਨ੍ਹਾਂ ਨੇ ਬੇਟੀ ਨਿਸ਼ਾ ਕੌਰ ਵੈਬਰ ਨੂੰ ਵੀ ਗੋਦ ਲਿਆ ਸੀ।
ਸ਼ਾਹਿਦ ਕਪੂਰ ਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਦੇ ਪਹਿਲਾਂ ਇੱਕ ਧੀ ਹੈ ਜਿਸਦਾ ਨਾਮ ਮਿਸ਼ਾ ਹੈ ਤੇ ਇਸ ਸਾਲ ਉਹ ਦੁਬਾਰਾ ਮਾਂ-ਪਿਓ ਬਣੇ ਤੇ ਉਨ੍ਹਾਂ ਘਰ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਉਨ੍ਹਾਂ ਨੇ ਜ਼ੈਨ ਕਪੂਰ ਰੱਖਿਆ।
ਪਲੇਅਬੈਕ ਗਾਇਕਾ ਸੁਨੀਧੀ ਚੌਹਾਨ ਘਰ ਇਸ ਸਾਲ ਇੱਕ ਪੁੱਤਰ ਨੇ ਜਨਮ ਲਿਆ। ਸੰਗੀਤਕਾਰ ਹਿਤੇਸ਼ ਸੋਨਿਕ ਨਾਲ 2012 ਵਿੱਚ ਵਿਆਹ ਕਰਨ ਤੋਂ ਬਾਅਦ ਇਸ ਸਾਲ ਸੁਨੀਧੀ ਤੇ ਹਿਤੇਸ਼ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਤੇ ਇਸ ਬੱਚੇ ਦਾ ਨਾਮ ਤੇਘ ਸੋਨਿਕ ਰੱਖਿਆ।