ਹਮੇਸ਼ਾ ਹੀ ਆਪਣੇ ਪੰਜਾਬੀ ਗੀਤਾਂ ਨਾਲ ਸੰਗੀਤ ਜਗਤ 'ਚ ਧੱਕ ਪਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ.
ਬੱਬੂ ਮਾਨ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾਂ 'ਚੋਂ ਇਕ ਹਨ. ਲੋਕ ਹਮੇਸ਼ਾ ਉਨ੍ਹਾਂ ਦੇ ਗੀਤਾਂ-ਫਿਲਮਾਂ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੇ ਰਹਿੰਦੇ ਹਨ. ਦੱਸ ਦਈਏ ਕਿ ਬੱਬੂ ਮਾਨ ਨੇ ਉਰਦੂ 'ਚ ਐੱਮ. ਏ. ਕੀਤੀ ਹੈ.
'ਅੰਗਰੇਜ', 'ਲਹੌਰੀਏ', 'ਲਵ ਪੰਜਾਬ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਅਮਰਿੰਦਰ ਗਿੱਲ ਨੇ ਐੱਮ. ਐੱਸ. ਸੀ. ਇਨ ਐਗਰੀਕਲਚਰ ਕੀਤੀ ਹੈ.
ਗੀਤਾਂ ਤੇ ਫਿਲਮਾਂ ਰਾਹੀਂ ਦਰਸ਼ਕਾਂ 'ਚ ਮਸ਼ਹੂਰ ਹੋਣ ਵਾਲੇ ਕੁਲਵਿੰਦਰ ਬਿੱਲਾ ਨੇ ਬੀ. ਏ., ਐੱਮ. ਏ. ਅਤੇ ਐੱਮ. ਫਿੱਲ ਦੀ ਪੜ੍ਹਾਈ ਕੀਤੀ ਹੈ.
ਹਰੇਕ ਗੀਤ 'ਚ ਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਅੰਮ੍ਰਿਤ ਮਾਨ ਨੇ ਐੱਮ. ਟੈੱਕ ਇਨ ਸੋਫਟਵੇਅਰ ਇੰਨੀਜੀਅਰਿੰਗ ਕੀਤੀ ਹੈ.
ਅੰਤਰ ਰਾਸ਼ਟਰੀ ਪੱਧਰ 'ਤੇ ਗੀਤਾਂ ਨਾਲ ਪਛਾਣ ਕਾਇਮ ਕਰਨ ਵਾਲੇ ਗੁਰੂ ਰੰਧਾਵਾ ਨੇ ਮਾਸਟਰ ਇਨ ਬਿਜ਼ਨੈੱਸ ਐਡਮੀਨੀਸਟ੍ਰੇਸ਼ਨ ਕੀਤੀ ਹੈ.
ਗੀਤਾਂ ਤੋਂ ਬਾਅਦ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਐਮੀ ਵਿਰਕ ਨੇ ਬੀ. ਐੱਸ. ਸੀ. ਇਨ ਬਾਇਓਟੈਕਨੋਲਜੀ ਦੀ ਪੜ੍ਹਾਈ ਕੀਤੀ ਹੈ
ਸ਼ਾਨਦਾਰ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕਰਨ ਵਾਲੇ ਗੁਰਨਾਮ ਭੁੱਲਰ ਨੇ ਐੱਮ. ਏ. ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ.
ਮਿੱਠੜੀ ਆਵਾਜ਼ ਦੇ ਸਕਦਾ ਸੰਗੀਤ ਜਗਤ 'ਚ ਮਸ਼ਹੂਰ ਹੋਈ ਗਾਇਕਾ ਨਿਮਰਤ ਖਹਿਰਾ ਨੇ ਗ੍ਰੈਜੂਏਟ ਬਾਇਓਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੈ.
ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਸਭ ਤੋਂ ਵਧ ਪੜ੍ਹੇ- ਲਿਖੇ ਗਾਇਕ ਹਨ. ਉਨ੍ਹਾਂ ਨੇ ਡਿਪਲੋਮਾ ਇਨ ਇੰਡੀਆ ਵੋਕਲਸ, ਮਾਸਟਰ ਇਨ ਮਿਊਜ਼ਿਕ, ਐੱਮ. ਫਿੱਲ ਇਨ ਮਿਊਜ਼ਿਕ ਅਤੇ ਪੀ. ਐੱਚ. ਡੀ. ਇਨ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ.