ਰੋਹਿਤ ਸੁਚਾਂਤੀ ਤੇ ਕਰਨਵੀਰ ਬੋਹਰਾ, ਸੌਮੀ ਖਾਨ ਨਾਲ, ਨਵੇਂ ਸਾਲ ਦਾ ਜਸ਼ਨ ਬਿੱਗ ਬਾੱਸ 12 ਦੇ ਕੰਟੈਸਟੈਂਸਟਸ ਨੇ ਇਕੱਠੇ ਮਨਾਏ।
ਕਰਨਵੀਰ ਬੋਹਰਾ ਨੇ ਆਪਣੇ ਘਰ ਨਵੇਂ ਸਾਲ ਦੀ ਪਾਰਟੀ ਰੱਖੀ, ਜਿੱਥੇ ਸੁਰਭੀ ਰਾਣਾ, ਸੌਮੀ ਖਾਨ, ਸ੍ਰਿਸ਼ਟੀ, ਮੇਘਨਾ, ਨੇਹਾ, ਰੋਹਿਤ ਤੇ ਕਈ ਪਹੁੰਚੇ।
ਸ਼ਿਵਆਸ਼ੀਸ਼ ਤੇ ਸ੍ਰੀਸਾਂਥ ਨੇ ਵੀ ਇਕੱਠੇ ਨਵਾਂ ਸਾਲ ਮਨਾਇਆ। ਸ਼ੋਅ ਵਿੱਚ ਬੇਸ਼ੱਕ ਇਹ ਲੜਦੇ ਰਹੇ ਹੋਣ ਪਰ ਉਹ ਅੱਜ ਦੀ ਤਰੀਕ ਵਿੱਚ ਚੰਗੇ ਦੋਸਤ ਹਨ।
ਸ਼੍ਰੀਸਾਂਥ ਨੇ ਆਪਣੇ ਘਰ ਨਵੇਂ ਸਾਲ ਦੀ ਪਾਰਟੀ ਰੱਖੀ, ਪਾਰਟੀ ਵਿੱਚ ਉਨ੍ਹਾਂ ਦੀ ਪਤਨੀ ਭੁਵਨੇਸ਼ਵੀ ਵੀ ਮੌਜੂਦ ਸੀ। ਨਵੇਂ ਸਾਲ ਦੀ ਫੋਟੋ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਭੁਵਨੇਸ਼ਵਰੀ ਨੇ ਲਿਖਿਆ- ਸਾਰਿਆਂ ਨੂੰ ਨਵਾਂ ਸਾਲ ਮੁਬਾਰਕ, ਸਵੇਰ ਦੇ 7 ਵਜ ਚੁੱਕੇ ਹਨ ਪਰ ਇਹ ਪਾਰਟੀ ਖ਼ਤਮ ਕਰਨ ਨੂੰ ਤਿਆਰ ਨਹੀਂ।
ਬਿੱਗ ਬਾੱਸ ਸ਼ੋਅ ਵਿੱਚ ਬੇਸ਼ੱਕ ਇਹ ਸਾਰੇ ਲੜਦੇ ਰਹੇ ਹੋਣ ਪਰ ਸ਼ੋਅ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਨਵੇਂ ਸਾਲ ਦੇ ਮੌਕੇ ਖੂਬ ਪਾਰਟੀ ਕੀਤੀ।
ਦੀਪਕ ਇਸ ਨਵੇਂ ਸਾਲ ਦੀ ਪਾਰਟੀ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਉਹ ਬਿਹਾਰ ਆਪਣੇ ਪਰਿਵਾਰ ਨਾਲ ਨਵਾਂ ਸਾਲ ਮਨਾ ਰਹੇ ਹਨ।