ਸੁਰਾਂ ਦੇ ਮਹਾਂਸੰਗ੍ਰਾਮ Indian Idol 10 ਦਾ ਖਿਤਾਬ ਸਲਮਾਨ ਅਲੀ ਨੇ ਜਿੱਤ ਲਿਆ ਹੈ। ਅੰਕੁਸ਼ ਭਾਰਦਵਾਜ ਤੇ ਸਲਮਾਨ ਅਲੀ ਟਾੱਪ 2 ਵਿੱਚ ਪਹੁੰਚੇ ਸਨ। ਇਸ ਤੋਂ ਬਾਅਦ ਸਲਮਾਨ ਅਲੀ, ਅੰਕੁਸ਼ ਉੱਤੇ ਭਾਰੀ ਪਏ, ਉਨ੍ਹਾਂ ਲਈ ਇਹ ਜਿੱਤੇ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ, ਉਹ ਹਰਿਆਣਾ ਦੇ ਮੇਵਾਤ ਦੇ ਰਹਿਣ ਵਾਲੇ ਹਨ।
ਸਲਮਾਨ ਅਲੀ ਇੱਕ ਗਰੀਬ ਪਰਿਵਾਰ ਤੋਂ ਹਨ, ਉਨ੍ਹਾਂ ਦੀ ਪਰਵਰਿਸ਼ ਬੇਹੱਦ ਤੰਗੀ ਦੇ ਵਿੱਚ ਹੋਈ ਹੈ। ਸਲਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਸ਼ੋਅ ਜਿੱਤਣਾ ਬਹੁਤ ਵੱਡੀ ਗੱਲ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਉਹ ਇਸ ਲ਼ਈ ਸੋਨੀ ਟੀਵੀ ਦੇ ਸ਼ੁਕਰਗੁਜ਼ਾਰ ਹਨ। ਦੱਸ ਦਈਏ ਕਿ ਸਲਮਾਨ ਨੂੰ ਪੁਰਸਕਾਰ ਰਾਸ਼ੀ ਦੇ ਰੂਪ ਵਿੱਚ 25 ਲੱਖ ਰੁਪਏ ਵੀ ਮਿਲੇ ਹਨ।
ਸਲਮਾਨ ਨੇ ਕਿਹਾ- ਇਸ ਸ਼ੋਅ ਨੇ ਹਰ ਕਿਸੇ ਨੂੰ ਇੱਕ ਚੰਗਾ ਇਨਸਾਨ ਬਣਾਇਆ ਹੈ। ਜਦ ਮੈਂ ਆਇਆ ਸੀ ਤਾਂ ਮੈਨੂੰ ਕੋਈ ਨਹੀਂ ਜਾਣਦਾ ਸੀ ਪਰ ਹੁਣ ਹਰ ਇਨਸਾਨ ਜਾਣਦਾ ਹੈ। ਮੈਂ ਇੱਕ ਗਰੀਬ ਪਰਿਵਾਰ ਤੋਂ ਆਉਂਦਾ ਹਾਂ।
ਇੰਡੀਅਨ ਆਈਡਲ ਵਿੱਚ ਅੰਤਿਮ ਪੰਜਾਂ ਵਿੱਚ ਜੋ ਕਲਾਕਾਰ ਸਨ ਉਨ੍ਹਾਂ ਵਿੱਚ ਨਿਤਿਨ ਕੁਮਾਰ, ਸਲਮਾਨ ਅਲੀ, ਅਕੁਸ਼ ਭਾਰਦਵਾਜ, ਨੀਲਾਂਜਨਾ ਰਾਏ ਤੇ ਵਿਭੋਰ ਪਰਾਸ਼ਾਰ ਸਨ।
ਫਾਈਨਲ ਨੂੰ ਖ਼ਾਸ ਬਣਾਉਣ ਲਈ ਜ਼ੀਰੋ ਦੀ ਸਟਾਰ ਕਾਸਟ ਵੀ ਪਹੁੰਚੀ ਹੈ। ਸ਼ਾਹਰੁੱਖ ਖਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਨੇ ਖ਼ਾਸ ਅੰਦਾਜ਼ ਵਿੱਚ ਸ਼ਿਰਕਤ ਕੀਤੀ ਤੇ ਇਸ ਮੌਕੇ ਨੂੰ ਯਾਦਗਾਰ ਬਣਾਇਆ।
ਉਮੀਦਵਾਰਾਂ ਦੀ ਹੌਸਲਾ-ਅਫਜ਼ਾਈ ਕਰਨ ਲਈ ਮੰਚ 'ਤੇ ਸ਼ਾਹਰੁਖ ਖਾਨ ਵੀ ਪਹੁੰਚੇ। ਇਸ ਮੌਕੇ ਸ਼ਾਹਰੁਖ ਖਾਨ ਆਪਣੀ ਫ਼ਿਲਮ ਜ਼ੀਰੋ ਦਾ ਪ੍ਰਮੋਸ਼ਨ ਕਰਦੇ ਵੀ ਦਿਖੇ। ਉਹ ਫ਼ਿਲਮ ਦੀ ਅਭਿਨੇਤਰੀ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਦੇ ਨਾਲ ਰਿਕਸ਼ੇ ਵਿੱਚ ਬੈਠੇ ਨਜ਼ਰ ਆਏ।