ਮੁੰਬਈ: ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਕ ਵਾਰ ਫਿਰ ਤੋਂ ਜਾਹਨਵੀ ਆਪਣੀਆਂ ਗਲੈਮਰਸ ਫੋਟੋਆਂ ਸ਼ੇਅਰ ਕਰਕੇ ਸੁਰਖੀਆਂ ਵਿਚ ਆਈ ਹੈ। (ਫੋਟੋ ਸ਼ਿਸ਼ਟਾਚਾਰ :@Janhvi Kapoor)
ਹਾਲ ਹੀ ਵਿਚ ਜਾਹਨਵੀ ਨੇ ਆਪਣੀਆਂ ਕੁਝ ਖੂਬਸੂਰਤ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ 3 ਲੱਖ (ਖਬਰ ਲਿਖਣ ਦੇ ਸਮੇਂ ਤਕ) ਲੋਕਾਂ ਨੇ ਲਾਇਕ ਕੀਤਾ ਹੈ। (ਫੋਟੋ :@Janhvi Kapoor)
ਇਨ੍ਹਾਂ ਫੋਟੋਆਂ 'ਚ ਜਾਹਨਵੀ ਕਪੂਰ ਪਾਰਦਰਸ਼ੀ ਡਰੈੱਸ 'ਚ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਆੜੂ (ਪੀਚ) ਰੰਗ ਵਿਚ ਇਕ ਛੋਟਾ ਜਿਹਾ ਪਹਿਰਾਵਾ ਪਾਇਆ ਹੋਇਆ ਹੈ, ਜਿਸ ਵਿਚ ਉਹ ਬਹੁਤ ਹੌਟ ਲੱਗ ਰਹੀ ਹੈ। (ਫੋਟੋ ਸ਼ਿਸ਼ਟਾਚਾਰ:@Janhvi Kapoor)
ਜਾਹਨਵੀ ਕਪੂਰ ਨੇ ਆਪਣੀਆਂ 6 ਫੋਟੋਆਂ ਸ਼ੇਅਰ ਕੀਤੀਆਂ ਹਨ ਅਤੇ ਹਰ ਫੋਟੋ ਵਿਚ ਉਹਨਾ ਦਾ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ। (ਫੋਟੋ :@Janhvi Kapoor)
ਖਬਰ ਹੈ ਕਿ ਜਾਹਨਵੀ ਕਪੂਰ ਮਲਿਆਲਮ ਫਿਲਮ 'ਹੈਲਨ' ਦੇ ਹਿੰਦੀ ਰੀਮੇਕ 'ਚ ਨਜ਼ਰ ਆਉਣ ਵਾਲੀ ਹੈ। (ਫੋਟੋ :@Janhvi Kapoor)
ਉਨਾਂ ਦੇ ਅਗਲੇ ਪ੍ਰੋਜੈਕਟਾਂ ਨੂੰ ਲੈ ਕੇ ਕਾਫ਼ੀ ਅਟਕਲਾਂ ਚੱਲ ਰਹੀਆਂ ਸਨ, ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੀ ਅਗਲੀ ਫਿਲਮ ਹੈਲੇਨ ਦਾ ਰੀਮੇਕ ਹੋਵੇਗੀ। (ਫੋਟੋ :@Janhvi Kapoor)
ਖਬਰਾਂ ਅਨੁਸਾਰ ਜਾਹਨਵੀ ਕਪੂਰ ‘ਹੇਲਨ’ ਦੇ ਰੀਮੇਕ ਦੀ ਬਹੁਤੀ ਸ਼ੂਟਿੰਗ ਲਖਨਊ ਵਿੱਚ ਕਰਨਗੇ। (ਫੋਟੋ :@Janhvi Kapoor)
ਦੱਸ ਦੇਈਏ ਕਿ ਹਾਲ ਹੀ ਵਿੱਚ ਜਾਹਨਵੀ ਦੀ ਫਿਲਮ ‘ਰੂਹੀ’ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਸ ਫਿਲਮ ਵਿੱਚ ਉਨ੍ਹਾਂ ਨਾਲ ਰਾਜਕੁਮਾਰ ਰਾਓ ਅਤੇ ਵਰੁਣ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। (ਫੋਟੋ :@Janhvi Kapoor)