ਪੰਜਾਬੀ ਮਿਊਜ਼ਿਕ ਵੀਡੀਓਜ਼ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਮਾਡਲ ਅਤੇ ਅਦਾਕਾਰਾ ਕਾਨਿਕਾ ਮਾਨ ਦੀ ਪੰਜਾਬ ਤੋਂ ਬਾਅਦ ਹੁਣ ਮੁੰਬਈ 'ਚ ਵੀ ਵਧੀਆ ਫੈਨ ਫੋਲਵਿੰਗ ਬਣ ਗਈ ਹੈ। ਟੀ. ਵੀ. ਸੀਰੀਅਲ 'ਗੁੱਡਣ ਤੁਮਸੇ ਨਾ ਹੋ ਪਾਏਗਾ' 'ਚ ਮੁੱਖ ਭੂਮਿਕਾ ਨਾਲ ਚਰਚਾ ਖੱਟਣ ਵਾਲੀ ਕਾਨਿਕਾ ਪੰਜਾਬੀ ਫਿਲਮ 'ਰੌਕੀ ਮੈਂਟਲ' ਅਤੇ 'ਦਾਣਾ ਪਾਣੀ' 'ਚ ਵੀ ਨਜ਼ਰ ਆ ਚੁੱਕੀ ਹੈ
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਕਾਨਿਕਾ ਦਾ ਚਿਹਰਾ ਤੇ ਸਟਾਇਲ ਕਾਫੀ ਹੱਦ ਤੱਕ ਆਲੀਆ ਭੱਟ ਨਾਲ ਮਿਲਦਾ-ਜੁਲਦਾ ਹੈ।
ਹਾਲ ਹੀ 'ਚ ਕਾਨਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।