ਨੇਹਾ ਕੱਕੜ-ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਹਾਲ ਹੀ ਵਿਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਸਗਨ ਸਮਾਗਮਾਂ ਦੀਆਂ ਤਸਵੀਰਾਂ ਲੋਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। (Image: Viral Bhayani)
ਇਸ ਮੌਕੇ ਨੇਹਾ ਕੱਕੜ ਨੇ ਡਾਂਸ ਵੀ ਕੀਤਾ। ਉਨ੍ਹਾਂ ਰੋਹਨਪ੍ਰੀਤ ਨਾਲ ਆਪਣੇ ਹਾਲ ਵੀ ਰਿਲੀਜ਼ ਹੋਏ ਗਾਣੇ ਉਤੇ ਠੁਮਕੇ ਗਾਏ। (Image: Viral Bhayani)
ਇਸ ਦੌਰਾਨ ਦੋਵੇਂ ਰੈਡ ਐਂਡ ਵ੍ਹਾਈਟ ਕੰਬੀਨੇਸ਼ਨ 'ਚ ਨਜ਼ਰ ਆਏ। ਨੇਹਾ ਨੇ ਆਪਣੀਆਂ ਬਾਹਾਂ ਵਿਚ ਸੁੰਦਰ ਲਾਲ ਚੂੜਾ ਵੀ ਪਾਇਆ ਹੋਇਆ ਸੀ। (Image: Viral Bhayani)
ਮਸ਼ਹੂਰ ਪੈਪਰਾਜ਼ੀ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਖੂਬਸੂਰਤ ਡਾਂਸ ਕਰਨ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਉਹ ਦੋਵੇਂ ਇੰਨੇ ਖੂਬਸੂਰਤ ਲੱਗ ਰਹੇ ਹਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਬਾਰ ਬਾਰ ਇਕੋ ਹੀ ਲਿਖ ਰਹੇ ਹਨ, 'ਇਨ੍ਹਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ।' (Image: Viral Bhayani)
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਨੇਹਾ ਦੇ ਮਹਿੰਦੀ ਸਮਾਰੋਹ ਦੀਆਂ ਤਸਵੀਰਾਂ ਅਤੇ ਹਲਦੀ ਸਮਾਗਮ ਦੀਆਂ ਕੁਝ ਖੂਬਸੂਰਤ ਤਸਵੀਰਾਂ ਨੇ ਇੰਟਰਨੈਟ 'ਤੇ ਧੂਮਾਂ ਪਾਈਆਂ ਸਨ। (Image: Viral Bhayani)