ਅੱਜ ਪੂਰੇ ਦੇਸ਼ ਵਿੱਚ ਦੁਰਗਾ ਪੂਜਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰ ਨੁਸਰਤ ਜਹਾਂ (Nusrat Jahan) ਨੇ ਵੀ ਦੁਰਗਾਸ਼ਟਮੀ ਮੌਕੇ 'ਤੇ ਕੋਲਕਾਤਾ ਵਿਚ ਮਾਂ ਦੁਰਗਾ ਦੀ ਪੂਜਾ ਕੀਤੀ। ਆਪਣੇ ਪਤੀ ਨਿਖਿਲ ਜੈਨ ਦੇ ਨਾਲ ਉਹ ਦੁਰਗਾ ਪੰਡਾਲ ਵਿਚ ਪਹੁੰਚੀ ਜਿੱਥੇ ਉਸਨੇ ਆਪਣੇ ਪਤੀ ਦੇ ਨਾਲ ਮਾਂ ਦੁਰਗਾ ਦਾ ਆਸ਼ੀਰਵਾਦ ਲਿਆ।
ਨੁਸਰਤ ਦੁਰਗਾਸ਼ਟਮੀ ਮੌਕੇ ਕੋਲਕਾਤਾ ਦੇ ਸਰੂਚੀ ਸੰਘ ਪਹੁੰਚੀ, ਜਿਥੇ ਉਨ੍ਹਾਂ ਮਾਂ ਦੁਰਗਾ ਦੇ ਦਰਸ਼ਨ ਕਰਦਿਆਂ ਮਾਤਾ ਦੀ ਪੂਜਾ ਕੀਤੀ।
ਨੁਸਰਤ ਜਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਲੋਕਾਂ ਦੇ ਕਈ ਪ੍ਰਤੀਕਰਮ ਆ ਰਹੇ ਹਨ।
ਨੁਸਰਤ ਜਹਾਂ ਨੇ ਮਾਂ ਦੁਰਗਾ ਦੀ ਆਰਤੀ ਕਰਨ ਤੋਂ ਬਾਅਦ ਤਿਲਕ ਵੀ ਲਗਵਾਇਆ ਅਤੇ ਧਰਮਾਂ ਦੇ ਮਤਭੇਦਾਂ ਨੂੰ ਭੁੱਲ ਕੇ ਉਸਨੇ ਢਾਕ ਵਜਾ ਕੇ ਉਸ ਦੀ ਤਾਲ ਉਤੇ ਨੱਚਦੀ ਨਜ਼ਰ ਆਈ।
ਪਿਛਲੇ ਸਾਲ ਵੀ ਨੁਸਰਤ ਜਹਾਂ ਨੇ ਦੁਰਗਾ ਪੂਜਾ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ‘ਸਿੰਦੂਰ ਖੇਲਾ’ ਵਿਚ ਹਿੱਸਾ ਲਿਆ। ਇਸ 'ਤੇ ਵੀ ਬਹੁਤ ਵਿਵਾਦ ਹੋਇਆ ਸੀ। ਨੁਸਰਤ ਨੇ ਕਿਹਾ ਕਿ ਉਹ ਸਾਰੇ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਦੀ ਹੈ। ਨੁਸਰਤ ਜਹਾਂ ਨੂੰ ਲੋਕ ਸਭਾ ਚੋਣਾਂ 2019 ਵਿੱਚ ਤ੍ਰਿਣਮੂਲ ਕਾਂਗਰਸ ਤੋਂ ਬੰਗਾਲ ਦੀ ਬਸੀਰਹਾਟ ਸੀਟ ਤੋਂ ਸੰਸਦ ਮੈਂਬਰ ਚੁਣਿਆ ਗਿਆ ਸੀ।