<strong>ਨਵੀਂ ਦਿੱਲੀ :</strong> ਅਭਿਨੇਤਰੀ ਅਤੇ ਡਾਂਸਰ ਨੋਰਾ ਫਤੇਹੀ ਨੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਕੁਝ ਨਵੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਨੋਰਾ ਸੋਸ਼ਲ ਮੀਡੀਆ 'ਤੇ ਇਸ ਪੋਸਟ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਚੁਣੌਤੀ ਦੇ ਰਹੀ ਹੈ। (ਫੋਟੋ : Instagram/norafatehi)
ਨੋਰਾ ਨਾ ਸਿਰਫ ਆਪਣੇ ਗਲੈਮਰਸ ਅੰਦਾਜ਼ ਨਾਲ ਲੋਕਾਂ ਨੂੰ ਖਿੱਚ ਰਹੀ ਹੈ, ਬਲਕਿ ਉਨ੍ਹਾਂ ਨੂੰ ਚੁਣੌਤੀ ਵੀ ਦੇ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਉਸਨੂੰ ਨਹੀਂ ਲਗਦਾ ਕਿ ਉਸਦੇ ਪ੍ਰਸ਼ੰਸਕ ਅਜਿਹਾ ਕਰ ਸਕਦੇ ਹਨ, ਜਿਵੇਂ ਉਸਨੇ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿਚ ਨੋਰਾ ਦਾ ਕਾਤਲਾਨਾ ਅੰਦਾਜ਼ ਸਾਹਮਣੇ ਆਇਆ ਹੈ। (ਫੋਟੋ -Instagram/norafatehi)
ਫੋਟੋ ਵਿਚ ਨੋਰਾ ਚਮਕਦਾਰ ਕੱਪੜਿਆਂ ਵਿਚ ਦਿਖਾਈ ਦੇ ਰਹੀ ਹੈ। ਉਹ ਬਹੁਤ ਆਕਰਸ਼ਕ ਲੱਗ ਰਹੀ ਹੈ। ਉਨ੍ਹਾਂ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ, 'ਗਿੱਲੇ ਵਾਲ, ਕਾਂਸੇ (ਬ੍ਰਾਂਜ) ਵਾਲੀ ਚਮੜੀ ... ਮੈਨੂੰ ਨਹੀਂ ਲਗਦਾ ਕਿ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ।' (ਫੋਟੋ : Instagram/norafatehi)
ਨੋਰਾ ਆਪਣੀ ਅਗਲੀ ਫਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਕਹਾਣੀ ਭਾਰਤੀ ਹਵਾਈ ਫੌਜ ਦੇ ਪਾਇਲਟ ਵਿਜੈ ਕਰਨਿਕ (.) ਉਤੇ ਆਧਾਰਤ ਹੈ। (ਫੋਟੋ : Instagram/norafatehi)
ਫਿਲਮ ਵਿੱਚ ਸੋਨਾਕਸ਼ੀ ਸਿਨਹਾ ਅਤੇ ਅਜੈ ਦੇਵਗਨ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ 300 ਔਰਤਾਂ ਦੀ ਕਹਾਣੀ ਉਤੇ ਆਧਾਰਤ ਹੈ, ਜਿਨ੍ਹਾਂ ਨੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਇਸ ਵਿਚ ਨੋਰਾ ਜਾਸੂਸ ਦੇ ਰੂਪ ਵਿਚ ਨਜ਼ਰ ਆਵੇਗੀ। (ਫੋਟੋ - Instagram/norafatehi)
ਹਾਲ ਹੀ ਵਿੱਚ ਨੋਰਾ ਫਤੇਹੀ ਇੱਕ ਐਵਾਰਡ ਸ਼ੋਅ ਵਿੱਚ ਗ੍ਰੇ ਗਾਊਨ ਪਾ ਕੇ ਸ਼ਾਮਲ ਹੋਣ ਲਈ ਆਈ ਸੀ। ਸਾਰਿਆਂ ਦੀ ਨਜ਼ਰ ਨੋਰਾ 'ਤੇ ਸੀ। ਉਹ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਕਿਸੇ ਲਈ ਵੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਮੁਸ਼ਕਲ ਸੀ। (ਫੋਟੋ -Instagram/norafatehi)
ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਇਕ ਤੋਂ ਵੱਧ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ, ਅਭਿਨੇਤਰੀ ਇੱਕ ਗਾਊਨ ਵਿਚ ਨਜ਼ਰ ਆਈ ਸੀ। (ਫੋਟੋ - Instagram/norafatehi)