<strong>ਮੁੰਬਈ-</strong> ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨੀ ਦਾ ਹਰ ਅੰਦਾਜ਼ ਖ਼ਾਸ ਹੁੰਦਾ ਹੈ। ਸੰਨੀ ਲਿਓਨੀ ਸੋਸ਼ਲ ਮੀਡੀਆ ਦੀ ਹਿੱਟ ਸੈਲੀਬ੍ਰਿਟੀ ਹੈ। ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜੋ ਅਪਲੋਡ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੋਟੋਆਂ 'ਚ ਸੰਨੀ ਲਿਓਨ ਇਕ ਸ਼ਾਨਦਾਰ ਗਾਉਨ 'ਚ ਬਿਲਕੁਲ ਬੇਬੀ ਡੌਲ ਨਜ਼ਰ ਆ ਰਹੀ ਹੈ। (Instagram @SunnyLeone)
ਸੰਨੀ ਨੇ ਆਪਣੀਆਂ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਇਕ ਹਾਲੀਵੁੱਡ ਫਿਲਮ ਦੀ ਰਨਵੇ ਬ੍ਰਾਈਡ ਵਰਗੀ ਦਿਖ ਰਹੀ ਹੈ। (Instagram @SunnyLeone)
ਇਸ ਗੱਲ ਤੋਂ ਸੰਨੀ ਲਿਓਨੀ ਦੀ ਪ੍ਰਸਿਧੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਹੀ ਘੰਟਿਆਂ ਵਿੱਚ ਇਨ੍ਹਾਂ ਫੋਟੋਆਂ ਉਤੇ ਲੱਖਾਂ ਲਾਇਕਸ ਆ ਚੁੱਕੇ ਹਨ। (Instagram @SunnyLeone)
ਸੰਨੀ ਆਪਣੇ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਰਿਟਰੋ ਲੁੱਕ ਦੀਆਂ ਤਸਵੀਰਾਂ ਵੀ ਬਹੁਤ ਵਾਇਰਲ ਹੋਈਆਂ ਸਨ। (Instagram @SunnyLeone)
ਸੰਨੀ ਬਾਲੀਵੁੱਡ ਦੀ ਇਕ ਫਿੱਟ ਅਦਾਕਾਰਾ ਹੈ ਜੋ ਆਪਣੀ ਖੁਰਾਕ ਅਤੇ ਤੰਦਰੁਸਤੀ ਦਾ ਪੂਰਾ ਖਿਆਲ ਰੱਖਦੀ ਹੈ। (Instagram @SunnyLeone)
ਸੰਨੀ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਨਾਰਿਅਲ ਪਾਣੀ ਨਾਲ ਕਰਨਾ ਪਸੰਦ ਕਰਦੀ ਹੈ। ਉਹ ਨਾਸ਼ਤੇ ਵਿੱਚ ਓਟਮੀਲ ਲੈਂਦੀ ਹੈ। ਜੇਕਰ ਉਹ ਕਿਤੇ ਜਾਂਦੀ ਹੈ ਤਾਂ ਨਾਲ ਓਟਮੀਲ ਦਾ ਪੈਕੇਟ ਲੈਕੇ ਜਾਂਦੀ ਹੈ। (Instagram @SunnyLeone)
ਸੰਨੀ ਕੀਟੋ ਖੁਰਾਕ ਨੂੰ ਬਿਹਤਰ ਮੰਨਦੀ ਹੈ ਅਤੇ ਵਿਸ਼ਵਾਸ ਰੱਖਦੀ ਹੈ ਕਿ ਇਹ ਖੁਰਾਕ ਉਸਨੂੰ ਸ਼ੇਪ ਵਿਚ ਰਹਿਣ 'ਚ ਸਹਾਇਤਾ ਕਰਦੀ ਹੈ। (Instagram @SunnyLeone)
ਸੰਨੀ ਇਸ ਸਮੇਂ ਰਿਐਲਿਟੀ ਟੀਵੀ ਸ਼ੋਅ 'ਸਪਲਿਟਸਵਿਲਾ' ਦੇ ਸੀਜ਼ਨ 13 ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। (Instagram @SunnyLeone)