ਬਾਲੀਵੁਡ 'ਚ ਆਪਣੀ ਫਿਲਮ 'ਹੇਟ ਸਟੋਰੀ 4' ਤੋਂ ਆਪਣੇ ਸੁਹੱਪਣ ਲਈ ਅਦਾਕਾਰਾ ਉਰਵਸ਼ੀ ਰਾਉਤੇਲਾ ਆਪਣੀ ਹੌਟ ਫੋਟੋਜ਼ ਲਈ ਚਰਚਾ 'ਚ ਰਹਿੰਦੀ ਹੈ। ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਲਿਖਿਆ ਹੈ "ਮਿਲੋ ਉਰਵਸ਼ੀ ਰੌਤੇਲਾ ਨੂੰ, ਜੋ ਤੁਹਾਨੂੰ ਇਹ ਤਸਵੀਰ ਇੱਕ ਵਾਰ ਫਿਰ ਵੇਖਣ ਨੂੰ ਮਜਬੂਰ ਕਰ ਦੇਵੇਗੀ। ਇਸ ਤਸਵੀਰ ਵਿੱਚ ਉਰਵਸ਼ੀ ਨੇ ਸਫੇਦ ਰੰਗ ਦੀ ਡ੍ਰੇਸ ਪਾਈ ਹੋਈ ਹੈ।
ਇਹ ਪਹਿਲੀ ਵਾਰ ਨਹੀਂ ਕਿ ਉਰਵਸ਼ੀ ਨੇ ਆਪਣੀ ਤਸਵੀਰ ਸਾਂਝੀ ਕੀਤੀ ਹੈ। ਆਪਣੀ ਖੂਬਸੂਰਤੀ ਨਾਲ ਉਨ੍ਹਾਂ ਨੇ ਆਪਣੇ ਲੱਖਾਂ ਫੈਨਸ ਨੂੰ ਦੀਵਾਨਾ ਬਣਾਇਆ ਹੋਇਆ ਹੈ।
ਬੌਲੀਵੁੱਡ 'ਚ ਸਨੀ ਦਿਓਲ ਦੀ ਫਿਲਮ 'ਸਿੰਘ ਸਾਬ੍ਹ' ਨਾਲ ਸ਼ੁਰੂਆਤ ਕਰਨ ਵਾਲੀ ਉਰਵਸ਼ੀ ਨੇ ਇੱਕ ਵਾਰ ਫਿਰ 'ਹੇਟ ਸਟੋਰੀ 4' 'ਚ ਆਪਣੀ ਅਦਾਵਾਂ ਨਾਲ ਫੈਨਸ ਦੇ ਦਿਲ ਵਿਚ ਥਾਂ ਬਣਾਈ।